ਜਿੱਤ ਦੇ ਨਾਲ ਭਾਰਤ ਦੌਰੇ ਦਾ ਅੰਤ ਕਰਨਾ ਚਾਹੁੰਦੈ : ਹੇਡ

Thursday, October 12, 2017 9:56 PM
ਜਿੱਤ ਦੇ ਨਾਲ ਭਾਰਤ ਦੌਰੇ ਦਾ ਅੰਤ ਕਰਨਾ ਚਾਹੁੰਦੈ : ਹੇਡ

ਹੈਦਰਾਬਾਦ— ਆਸਟਰੇਲੀਆ ਦੇ ਬੱਲੇਬਾਜ਼ ਟ੍ਰੇਵਿਸ ਹੇਡ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤ ਖਿਲਾਫ ਹੋਣ ਵਾਲੇ ਸੀਰੀਜ਼ ਦੇ ਆਖਰੀ ਤੀਜੇ ਟੀ-20 ਮੈਚ 'ਚ ਜਿੱਤ ਨਾਲ ਦੌਰਾ ਖਤਮ ਕਰਨਾ ਚਾਹੁੰਦੇ ਹਨ ਅਤੇ ਪਿਛਲੇ ਟੀ-20 ਮੈਚ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁੰਦੇ ਹਨ। ਹੇਡ (34 ਗੇਂਦ 'ਚ ਜੇਤੂ 48) ਅਤੇ ਮਾਈਜੇਸ ਹੇਨਰਿਕਸ (46 ਗੇਂਦ 'ਚ ਜੇਤੂ 62) ਨੇ ਦੂਸਰੇ ਟੀ-20 ਮੈਚ 'ਚ 76 ਗੇਂਦ 'ਚ 109 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਆਸਟਰੇਲੀਆ ਨੂੰ ਸਿਰਫ 15.3 ਓਵਰਾਂ 'ਚ ਟੀਚੇ ਤਕ ਪਹੁੰਚਾ ਦਿੱਤਾ ਸੀ ਜਿਸ ਨਾਲ ਟੀਮ ਸੀਰੀਜ਼ ਨੂੰ 1-1 ਨਾਲ ਬਰਾਬਰੀ ਕਰਨ 'ਚ ਸਫਲ ਰਹੀ।
ਹੇਡ ਨੇ ਤੀਜੇ ਟੀ-20 ਮੈਚ ਤੋਂ ਪਹਿਲੇ ਕਿਹਾ ਕਿ ਮੈਚ ਜੇਤੂ ਸਾਂਝੇਦਾਰੀ ਦਾ ਹਿੱਸਾ ਹੋਣਾ ਵਧੀਆ ਸੀ। ਬੱਲੇਬਾਜ਼ ਦੇ ਰੂਪ 'ਚ ਵਿਕਟ 'ਤੇ ਟਿਕ ਕੇ ਆਸਟਰੇਲੀਆ ਦੇ ਲਈ ਮੈਚ ਜਿੱਤਣਾ ਚਾਹੁੰਦੇ ਹਾਂ ਅਤੇ ਅਸੀਂ ਇਸ ਤਰ੍ਹਾਂ ਕਰਨ 'ਚ ਸਫਲ ਰਹੇ। ਸ਼ੁੱਕਰਵਾਰ ਨੂੰ ਸੀਰੀਜ਼ ਦਾਅ 'ਤੇ ਹੋਵੇਗੀ ਅਤੇ ਉਮੀਦ ਕਰਦਾ ਹਾਂ ਕਿ ਅਸੀਂ ਇਸ ਤਰ੍ਹਾਂ ਕਰਰ ਸਕਾਗੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!