ਮਹਿਲਾਵਾਂ ਨੇ ਚੀਨ ਨਾਲ ਖੇਡਿਆ ਡਰਾਅ

06/26/2017 12:31:20 AM

ਨਵੀਂ ਦਿੱਲੀ— ਮਹਿਲਾ ਵਰਗ ਵਿਚ ਭਾਰਤੀ ਟੀਮ ਨੇ ਨੰਬਰ ਇਕ ਟੀਮ ਚੀਨ ਨਾਲ ਡਰਾਅ ਖੇਡਦੇ ਹੋਏ ਕੁਝ ਹੱਦ ਤੱਕ ਆਪਣੀ ਉਮੀਦ ਬਰਕਰਾਰ ਰੱਖੀ। ਹਰਿਕਾ ਦ੍ਰੋਣਾਵਲੀ ਨੇ ਵਿਸ਼ਵ ਨੰਬਰ -2 ਜੂ ਵੇਂਜੂਨ ਨੂੰ ਡਰਾਅ 'ਤੇ ਰੋਕਿਆ ਤੇ ਤਨੀਆ ਸਚਦੇਵਾ ਨੇ ਵਿਸ਼ਵ ਚੈਂਪੀਅਨ ਤਾਨ ਜਯੋਂਗਈ ਨੂੰ ਬਰਾਬਰੀ 'ਤੇ ਰੋਕ ਕੇ ਪਹਿਲੇ 2 ਬੋਰਡ ਨਾਲ ਭਾਰਤ ਨੂੰ ਬਰਾਬਰੀ 'ਤੇ ਰੱਖਿਆ। ਤੀਜੇ ਬੋਰਡ ਨਾਲ ਈਸ਼ਾ ਕਰਵਾੜੇ ਦੀ ਲੇਈ ਟਿੰਗਯੇ ਤੋਂ ਹਾਰ ਜਾਣ ਨਾਲ ਭਾਰਤ 2-1 ਨਾਲ ਪਿੱਛੇ ਹੋ ਗਿਆ ਸੀ। ਅਜਿਹੇ ਵਿਚ ਪਦਮਿਨੀ ਰਾਊਤ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਕੀ ਗੂਆ ਤੋਂ ਮੈਚ ਜਿੱਤ ਕੇ ਮੁਕਾਬਲਾ 2-2 ਨਾਲ ਬਰਾਬਰੀ 'ਤੇ ਲਿਆ ਦਿੱਤਾ ਹਾਲਾਂਕਿ ਭਾਰਤ ਅਜੇ 8 ਅੰਕਾਂ ਨਾਲ 5ਵੇਂ ਸਥਾਨ 'ਤੇ ਹੈ।


Related News