ਕੁਲਦੀਪ ਤੇ ਚਹਿਲ ਖਿਲਾਫ ਸ਼ਾਟਸ ਖੇਡ ਕੇ ਜਿੱਤੇ ਮੈਚ : ਟੇਲਰ

10/23/2017 7:46:43 PM

ਨਵੀਂ ਦਿੱਲੀ—ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਬੱਲੇਬਾਜ਼ ਰਾਸ ਟੇਲਰ ਨੇ ਖੁਸ਼ੀ ਜਤਾਈ ਕਿ ਟਾਮ ਲਾਥਮ ਨੇ ਸਵੀਪ ਅਤੇ ਰਿਵਰਸ ਸਵੀਪ ਸ਼ਾਟਸ ਖੇਡਣ ਦੀ ਉਨ੍ਹਾਂ ਦੀ ਸਲਾਹ ਮੰਗੀ ਜਿਸ ਦੇ ਨਾਲ ਭਾਰਤੀ ਟੀਮ ਦੇ ਸਪਿਨਰ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਦੀ ਲੈਅ ਬਿਗੜ ਗਈ। ਸਪਿਨਰਾਂ ਖਿਲਾਫ ਇਸੇ ਰਣਨੀਤੀ ਕਾਰਣ ਟੇਲਰ ਅਤੇ ਲਾਥਮ ਟਾਰਗੇਟ ਤਕ ਪਹੁੰਚ ਸਕੇ।
ਮੁੰਬਈ 'ਚ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਰਾਸ ਟੇਲਰ ਨੇ 95 ਦੌੜਾਂ ਬਣਾਈਆ ਅਤੇ ਟਾਮ ਲਾਥਮ ਨਾਲ 200 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸਦੀ ਮਦਦ ਨਾਲ ਨਿਊਜ਼ੀਲੈਂਡ ਨੇ 281 ਦੌੜਾਂ ਦਾ ਪਿਛਾ ਕਰਦੇ ਹੋਏ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਨੇ ਮਿਲ ਕੇ 20 ਓਵਰ ਕੀਤੇ ਅਤੇ 125 ਦੌੜਾਂ ਦਿੱਤੀਆਂ ਜਦੋਂਕਿ ਉਨ੍ਹਾਂ ਨੂੰ ਇਕ ਹੀ ਵਿਕਟ ਮਿਲੀ।
ਰਾਸ ਟੇਲਰ ਨੇ ਕਿਹਾ ਕਿ ਸਵੀਪ ਸ਼ਾਟਸ ਨਾਲ ਅਸੀਂ ਸਪਿਨਰਾਂ 'ਤੇ ਦਬਾਅ ਬਣਾਉਣ 'ਚ ਕਾਮਯਾਬ ਰਹੇ। ਲਾਥਮ ਨੇ ਵਧੀਆ ਬੱਲੇਬਾਜ਼ੀ ਕੀਤੀ। ਮੈਂ ਉਸ ਨੂੰ ਰਿਵਰਸ ਸਵੀਪ ਖੇਡਣ ਨੂੰ ਕਿਹਾ ਅਕੇ ਉਸ ਨੇ ਉਹ ਹੀ ਕੀਤਾ। ਟੇਲਰ ਨੇ ਕਿਹਾ ਕਿ ਧੁੱਪ ਅਤੇ ਹੁੰਮਸ 'ਚ ਸਾਢੇ ਤਿੰਨ ਘੰਟੇ ਫਿਲਡਿੰਗ ਕਰਨ ਤੋਂ ਬਾਅਦ ਉਨ੍ਹਾਂ ਨੇ ਚੰਗੀ ਸ਼ੁਰੂਆਤ ਦੀ ਜ਼ਰੂਰਤ ਸੀ ਜੋ ਮਾਰਟਿਨ ਗੁਪਟਿਲ ਅਤੇ ਕੋਲਿਨ ਮੁਨਰੋ ਨੇ ਦਿੱਤੀ।
ਟੇਲਰ ਨੇ ਕਿਹਾ ਕਿ ਮੈਂ ਇੱਥੇ ਕਈ ਵਾਰ ਆਇਆ ਹਾਂ। ਚਾਹੇ ਅੰਤਰਰਾਸ਼ਟਰੀ ਕ੍ਰਿਕਟ ਲਈ ਜਾਂ ਆਈ.ਪੀ.ਐੱਲ. ਲਈ। ਮੈਂ ਹੁਣ ਪਹਿਲੇ ਦੀ ਤਰ੍ਹਾਂ ਯੁਵਾ ਨਹੀਂ ਹਾਂ ਲਿਹਾਜਾ ਖਾਸ ਕੋਸ਼ਿਸ਼ਾਂ ਦੀ ਜ਼ਰੂਰਤ ਸੀ। ਮੈਂ ਉਹ ਹੀ ਕੀਤਾ। ਅਸੀਂ ਅਭਿਆਸ ਮੈਚਾਂ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਵਾਨਖੇੜੇ 'ਤੇ ਉਸ ਲੈਅ ਨੂੰ ਕਾਇਮ ਰੱਖਣਾ ਚੰਗਾ ਰਿਹਾ।


Related News