ਕੀ ਵਿਰਾਟ ਕੋਹਲੀ ਲੈ ਸਕਣਗੇ ਭਾਰਤੀ ਟੀਮ ਦੀ 20 ਸਾਲ ਪੁਰਾਣੀ ''ਬੇਇਜ਼ਤੀ'' ਦੀ ਬਦਲਾ?

08/18/2017 3:52:54 PM

ਨਵੀਂ ਦਿੱਲੀ— ਸ਼੍ਰੀਲੰਕਾ ਵਿਚ ਪਹਿਲੀ ਵਾਰ ਟੈਸਟ ਸੀਰੀਜ ਵਿਚ ਕਲੀਨ ਸਵੀਪ ਕਰਨ ਵਾਲੀ ਭਾਰਤੀ ਟੀਮ ਲਈ ਵਨਡੇ ਦੀ ਚੁਣੌਤੀ ਐਤਵਾਰ ਤੋਂ ਸ਼ੁਰੂ ਹੋਵੇਗੀ। ਵਨਡੇ ਸੀਰੀਜ਼ ਭਾਰਤੀ ਟੀਮ ਲਈ ਚੁਣੌਤੀ ਇਸ ਲਈ ਹੋ ਸਕਦੀ ਹੈ, ਕਿਉਂਕਿ ਇੱਥੇ ਭਾਰਤ ਨੂੰ ਪੰਜ ਵਨਡੇ ਮੈਚ ਖੇਡਣੇ ਹਨ ਅਤੇ ਇਸ ਸੀਰੀਜ ਵਿਚ ਕਲੀਨ ਸਵੀਪ ਕਰਨਾ ਭਾਰਤ ਲਈ ਵੀ ਆਸਾਨ ਨਹੀਂ ਹੋਵੇਗਾ। ਇਹ ਭਾਰਤੀ ਟੀਮ ਦਾ 8ਵਾਂ ਸ਼੍ਰੀਲੰਕਾਈ ਦੌਰਾ ਹੈ ਅਤੇ ਅੱਜ ਤੱਕ ਭਾਰਤੀ ਟੀਮ ਇੱਕ ਵਾਰ ਵੀ ਵਨਡੇ ਸੀਰੀਜ ਵਿਚ ਕਲੀਨ ਸਵੀਪ ਨਹੀਂ ਕਰ ਸਕੀ ਹੈ। ਹਾਂ, ਇੱਕ ਵਾਰ ਸ਼੍ਰੀਲੰਕਾ ਨੇ ਜ਼ਰੂਰ ਭਾਰਤੀ ਟੀਮ ਦਾ ਕਲੀਨ ਸਵੀਪ ਕੀਤਾ ਸੀ। ਹਾਲਾਂਕਿ, ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ਸ਼੍ਰੀਲੰਕਾ ਵਿਚ ਲਗਾਤਾਰ ਵਨਡੇ ਸੀਰੀਜ ਜਿੱਤਦੇ ਆ ਰਹੀ ਹੈ ਤੇ ਉਸਨੂੰ ਅੱਜ ਵੀ ਕਲੀਨ ਸਵੀਪ ਦਾ ਇੰਤਜ਼ਾਰ ਹੈ।
ਦੱਸ ਦਈਏ ਕਿ ਭਾਰਤੀ ਟੀਮ ਇਸ ਸਮੇਂ ਨਾ ਸਿਰਫ ਵਧੀਆ ਫ਼ਾਰਮ ਵਿੱਚ ਹੈ, ਸਗੋਂ ਵਨਡੇ ਰੈਂਕਿੰਗ ਵਿਚ ਵੀ ਸ਼੍ਰੀਲੰਕਾ ਤੋਂ ਕਾਫ਼ੀ ਉੱਤੇ ਹੈ। ਭਾਰਤੀ ਟੀਮ ਜਿੱਥੇ ਤੀਸਰੇ ਨੰਬਰ ਉੱਤੇ ਹੈ ਤਾਂ ਸ਼੍ਰੀਲੰਕਾਈ ਟੀਮ 8ਵੇਂ ਨੰਬਰ ਉੱਤੇ ਹੈ। ਭਾਰਤੀ ਟੀਮ ਕੋਲ 20 ਸਾਲ ਬਾਅਦ ਅਜਿਹਾ ਮੌਕਾ ਆਇਆ ਹੈ ਕਿ ਉਹ 1997 ਵਿਚ ਸ਼੍ਰੀਲੰਕਾ ਵਿਚ 0-3 ਨਾਲ ਮਿਲੀ ਹਾਰ ਦਾ ਬਦਲਾ ਇਸ ਸੀਰੀਜ਼ ਵਿਚ ਕਲੀਨ ਸਵੀਪ ਕਰਕੇ ਚੁੱਕਾ ਸਕਦੀ ਹੈ।


Related News