ਵਿਫਾ ਨੇ ਚਾਰ ਖਿਡਾਰਨਾਂ ਨੂੰ ਮੁਅੱਤਲ ਕੀਤਾ

Friday, May 19, 2017 5:14 PM
ਵਿਫਾ ਨੇ ਚਾਰ ਖਿਡਾਰਨਾਂ ਨੂੰ ਮੁਅੱਤਲ ਕੀਤਾ

ਮੁੰਬਈ— ਵੈਸਟਰਨ ਇੰਡੀਆ ਫੁੱਟਬਾਲ ਸੰਘ ਵਿਫਾ ਨੇ ਚਾਰ ਖਿਡਾਰਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ ਕਿਉਂਕਿ ਉਹ ਕੋਚਿੰਗ ਕੈਂਪ ਅਤੇ ਚੋਣ ਟ੍ਰਾਇਲ ਦੇ ਲਈ ਰਿਪੋਰਟ ਨਹੀਂ ਕਰ ਸਕੀਆਂ ਸਨ।
ਇਹ ਚਾਰ ਖਿਡਾਰਨਾਂ ਆਫਰੀਨ ਪੀਰਭੌਯ, ਪੂਜਾ ਧਮਾਲ, ਆਕਾਂਸ਼ਾ ਕੰਦਾਲਕਰ ਅਤੇ ਵੀ. ਕੇ. ਸ਼ਰੂਤੀ ਲਕਸ਼ਮੀ ਹਨ। ਏ.ਆਈ.ਐੱਫ.ਐੱਫ. ਸੀਨੀਅਰ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ''ਚ ਹਿੱਸਾ ਲੈਣ ਦੇ ਲਈ ਮਹਾਰਾਸ਼ਟਰ ਟੀਮ ਦੀ ਚੋਣ ਦੇ ਲਈ ਇਨ੍ਹਾਂ ਖਿਡਾਰਨਾਂ ਨੂੰ ਚੋਣ ਟਰਾਇਲ ''ਚ ਪਹੁੰਚਣਾ ਸੀ। ਪਰ ਅਜਿਹਾ ਨਹੀਂ ਕਰ ਸਕਣ ਦੇ ਲਈ ਉਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਵਿਫਾ ਮੀਡੀਆ ਨੋਟੀਫਿਕੇਸ਼ਨ ਦੇ ਮੁਤਾਬਕ ਨੋਟਿਸ 17 ਮਈ ਦੀ ਮਿਤੀ ਨੂੰ ਜਾਰੀ ਕੀਤਾ ਗਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!