ਜਦੋਂ ਮੈਦਾਨ ''ਚ ਹਾਰਦਿਕ ਨਾਲ ਵਾਪਰੀ ਇਹ ਘਟਨਾ ਤਾਂ ਸਾਰੇ ਹੀ ਰਹਿ ਗਏ ਹੈਰਾਨ

09/21/2017 8:04:31 PM

ਕੋਲਕਾਤਾ— ਭਾਰਤ-ਆਸਟਰੇਲੀਆ ਦੇ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਇੱਥੇ ਈਡਨ ਗਾਰਡਨ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਦੇ ਸਾਹਮਣੇ 253 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਮੈਚ ਦੇ ਦੌਰਾਨ ਇਕ ਇਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲਿਆ, ਜਿਸ ਨੇ ਸਾਰਿਆ ਦੇ ਸਾਹ ਹੀ ਰੋਕ ਦਿੱਤੇ। ਇਹ ਹਾਦਸਾ ਉਸ ਦੌਰਾਨ ਹੋਇਆ ਜਦੋਂ ਮੈਚ ਦਾ 47ਵਾਂ ਓਵਰ ਕੋਲਟਰ ਨਾਇਲ ਸੁੱਟਣ ਆਏ।
ਹੋ ਸਕਦਾ ਸੀ ਵੱਡਾ ਹਾਦਸਾ


ਨਾਇਲ ਦੇ ਇਸ ਓਵਰ ਦੀ ਚੌਥੀ ਗੇਂਦ 'ਤੇ ਭੁਵਨੇਸ਼ਵਰ ਕੁਮਾਰ ਨੇ ਜੋਰਦਾਰ ਸ਼ਾਟ ਮਾਰੀ ਅਤੇ ਗੇਂਦ ਨਾਨ-ਸਟ੍ਰਾਈ 'ਤੇ ਖੜ੍ਹੇ ਹਾਰਦਿਕ ਪੰਡਯਾ ਦੇ ਜਾ ਲੱਗੀ। ਪੰਡਯਾ ਦੇ ਹੇਲਮੇਟ 'ਤੇ ਜਦੋਂ ਗੇਂਦ ਲੱਗੀ ਤਾਂ ਇਕ ਦਮ ਹੀ ਜਮੀਨ 'ਤੇ ਡਿੱਗ ਪਿਆ। ਮੈਦਾਨ 'ਚ ਮੌਜੂਦ ਸਾਰੇ ਖਿਡਾਰੀ ਹੈਰਾਨ ਰਹਿ ਗਏ। ਗੇਂਦ ਲੱਗਣ ਤੋਂ ਬਾਅਦ ਪੰਡਯਾ ਕਾਫੀ ਦੇਰ ਤੱਕ ਮੈਦਾਨ 'ਚ ਬੈਠਾ ਰਿਹਾ ਅਤੇ ਫਿਰ ਉਸ ਨੇ ਖੇਡਣਾ ਸ਼ੁਰੂ ਕੀਤਾ। ਇਸ ਵਿਚਾਲੇ ਟੀਮ ਦੇ ਫਿਜਿਓਵੀ ਮੈਦਾਨ 'ਚ ਪਹੁੰਚੇ ਸੀ। ਪਰ ਹੇਲਮੇਟ 'ਤੇ ਗੇਂਦ ਲੱਗਣ ਦੇ ਕਾਰਨ ਪੰਡਯਾ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਬਾਲ-ਬਾਲ ਬਚ ਗਿਆ।


Related News