ਜਦੋਂ ਕ੍ਰਿਕਟ ਮੈਦਾਨ ਅੰਦਰ ਗਾਂ ਨੇ ਖਿਡਾਰੀਆਂ ''ਤੇ ਕੀਤਾ ਹਮਲਾ, ਵਾਲ-ਵਾਲ ਬਚੇ ਅੰਪਾਇਰ (ਵੀਡੀਓ)

06/27/2017 5:08:14 PM

ਨਵੀਂ ਦਿੱਲੀ— ਇੰਗਲੈਂਡ ਦੇ ਇੱਕ ਕਲੱਬ ਮੈਚ ਦੌਰਾਨ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਇੰਗਲੈਂਡ ਦੇ ਕਲਾਰਕ ਲੇਨ ਆਉਟਫੀਲਡ ਦੇ ਚੇਸ਼ਾਇਰ ਕ੍ਰਿਕੇਟ ਲੀਗ ਮੈਚ ਦੌਰਾਨ ਅਚਾਨਕ ਗਰਾਉਂਡ 'ਚ ਗਾਂ ਆ ਗਈ ਜਿਸ ਨੇ ਖਿਡਾਰੀਆਂ ਵੱਲ ਭੱਜਕੇ ਹਮਲਾ ਕਰ ਦਿੱਤਾ। ਗਾਂ ਦੇ ਆਉਣ ਦੀ ਵਜ੍ਹਾ ਨਾਲ ਮੈਚ ਰੋਕਣਾ ਪਿਆ।
ਵਾਲ-ਵਾਲ ਬਚੇ ਖਿਡਾਰੀ
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਿਹਾ ਹੈ। ਗਾਂ ਲਾਂਗ ਆਫ ਦੀ ਦਿਸ਼ਾ 'ਚ ਆਰਾਮ ਨਾਲ ਖੜੀ ਸੀ, ਪਰ ਅਚਾਨਕ ਉਹ ਤੇਜੀ ਨਾਲ ਮੈਦਾਨ ਵੱਲ ਦੌੜਨ ਲੱਗੀ। ਇਸ ਦੌਰਾਨ ਕੁੱਝ ਖਿਡਾਰੀ ਉਸਦੇ ਹਮਲੇ ਤੋਂ ਬਚ ਗਏ। ਇਸ ਵੀਡੀਓ ਨੂੰ ਮੋਸਲੀ ਕ੍ਰਿਕਟ ਕਲੱਬ ਨੇ ਟਵਿੱਟਰ ਉੱਤੇ ਪੋਸਟ ਕੀਤਾ ਹੈ।
ਅੰਪਾਇਰ ਹੋ ਸਕਦਾ ਸੀ ਗੰਭੀਰ ਜ਼ਖਮੀ

ਗਾਂ ਦੇ ਇਸ ਹਮਲੇ ਤੋਂ ਬਚਣ ਲਈ ਖਿਡਾਰੀ ਮੈਦਾਨ ਤੋਂ ਥੋੜ੍ਹਾ ਦੂਰ ਹੱਟ ਗਏ। ਸਕਵੇਇਰ ਲੈੱਗ 'ਤੇ ਖੜ੍ਹੇ ਖਿਡਾਰੀ ਨੇ ਵੀ ਇਹੀ ਤਰੀਕਾ ਸੋਚਿਆ, ਪਰ ਸਾਰਿਆ ਨੂੰ ਹੈਰਾਨੀ ਉਸ ਸਮੇਂ ਹੋਈ ਜਦੋਂ ਇੱਕ ਅੰਪਾਇਰ ਆਪਣੀ ਜਗ੍ਹਾ ਤੋਂ ਰੱਤੀ ਭਰ ਵੀ ਨਹੀਂ ਹਿੱਲੇ। ਤੇਜੀ ਨਾਲ ਆਉਂਦੀ ਗਾਂ ਉਸਦੇ ਬੇਹੱਦ ਕਰੀਬ ਤੋਂ ਨਿਕਲ ਗਈ, ਪਰ ਉਹ ਅੰਪਾਇਰ ਜੇਬ 'ਚ ਹੱਥ ਪਾਏ ਖੜ੍ਹੇ ਰਹੇ। ਜੇਕਰ ਉਹ ਇੱਕ ਇੰਚ ਵੀ ਇੱਧਰ ਜਾਂ ਉੱਧਰ ਹੁੰਦੇ ਤਾਂ ਉਨ੍ਹਾਂ ਨੂੰ ਯਕੀਕਨ ਗੰਭੀਰ  ਲੱਗ ਸਕਦੀਆਂ ਸਨ।


Related News