ਜਦੋਂ ਇਕ ਖਿਡਾਰੀ ਨੂੰ ਕਰਨੀ ਪਈ ਦੋਵੇਂ ਟੀਮਾਂ ਵਲੋਂ ਗੇਂਦਬਾਜ਼ੀ, ਜਾਣੋ ਕਾਰਣ

08/17/2017 9:33:32 PM

ਨਵੀਂ ਦਿੱਲੀ—ਕ੍ਰਿਕੇਟ ਵਿੱਚ ਕਈ ਅਜੀਬੋਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਫਿਰ  ਇਕ ਅਜਿਹੀ ਘਟਨਾ ਸਾਹਮਣੇ ਆਈ,  ਜਿਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇੱਕ ਮੈਚ ਵਿੱਚ ਇੱਕ ਹੀ ਖਿਡਾਰੀ ਨੇ ਦੋਨਾਂ ਟੀਮਾਂ ਵਲੋਂ ਨਾ ਸਿਰਫ ਗੇਂਦਬਾਜੀ ਕੀਤੀ ਸਗੋਂ ਵਿਕਟਾਂ ਵੀ ਚਟਕਾਈਆਂ। ਇਹ ਸਭ ਦੇਖਣ ਨੂੰ ਮਿਲਿਆ ਇੱਕ ਇੰਟਰਾਸਕਵਾਇਡ ਮੁਕਾਬਲੇ ਵਿੱਚ, ਜਿਸ ਵਿੱਚ ਸਟੀਵ ਸਮਿਥ ਇਲੈਵਨ ਅਤੇ ਡੇਵਿਡ ਵਾਰਨਰ ਇਲੈਵਨ ਦੇ ਵਿਚਾਲੇ ਡਾਰਵਿਨ ਵਿੱਚ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਵਿੱਚ ਆਸਟਰੇਲੀਆਈ ਗੇਂਦਬਾਜ ਜਾਨ ਹਾਲੈਂਡ ਨੇ ਇਨ੍ਹਾਂ ਦੋਨਾਂ ਟੀਮਾਂ ਵਲੋਂ ਗੇਂਦਬਾਜੀ ਕੀਤੀ ਸੀ।
ਆਸਟਰੇਲੀਆਈ ਟੀਮ ਛੇਤੀ ਹੀ ਬੰਗਲਾਦੇਸ਼ ਦੌਰੇ ਲਈ ਰਵਾਨਾ ਹੋਣ ਵਾਲੀ ਹੈ ਜਿੱਥੇ ਉਹ ਦੋ ਟੇਸਟ ਮੈਚਾਂ ਦੀ ਸੀਰੀਜ ਖੇਡੇਗੀ। ਇਸ ਸੀਰੀਜ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਅਭਿਆਸ ਮੈਚ ਦਾ ਪ੍ਰਬੰਧ ਕੀਤਾ, ਜਿਸ ਵਿੱਚ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਦੀ ਸਮਿਥ ਇਲੈਵਨ ਦਾ ਮੁਕਾਬਲਾ ਡੇਵਿਡ ਵਾਰਨਰ ਇਲੈਵਨ ਟੀਮ ਨਾਲ ਸੀ। ਡਾਰਵਿਨ ਵਿੱਚ ਖੇਡੇ ਗਏ ਇਸ ਤਿੰਨ ਦਿਨਾਂ ਮੁਕਾਬਲੇ ਦੇ ਆਖਰੀ ਦਿਨ ਸਟੀਵ ਸਮਿਥ ਟੀਮ ਵੱਲੋਂ ਗੇਂਦਬਾਜੀ ਕਰਦੇ ਹੋਏ 30 ਸਾਲਾ ਸਪਿਨਰ ਜਾਨ ਹਾਲੈਂਡ ਨੇ ਕੁਲ 11 ਗੇਂਦਾਂ ਕੀਤੀਆਂ ਜਿਸ ਵਿੱਚ ਉਨ੍ਹਾਂ ਨੇ ਸਿਰਫ 1 ਰਨ ਦੇ ਕੇ ਅਤੇ 4 ਵਿਕਟ ਲਈਆਂ।
ਤੁਹਾਨੂੰ ਦੱਸ ਦਈਏ ਕਿ ਇਹ ਇੱਕ ਇੰਟਰਾਸਕਵਾਇਡ ਮੈਚ ਸੀ। ਕ੍ਰਿਕਟ ਆਸਟਰੇਲੀਆ ਦੁਆਰਾ ਆਯੋਜਿਤ ਇਸ ਮੁਕਾਬਲਿਆਂ ਦੇ ਨਿਯਮ ਕਾਫ਼ੀ ਅਲੱਗ ਹਨ। ਦਰਅਸਲ, ਅਜਿਹਾ ਇਸ ਲਈ ਕੀਤਾ ਜਾਂਦਾ ਹੈ, ਤਾਂਕਿ ਆਸਟਰੇਲੀਆਈ ਟੀਮ ਦੇ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਭਿਆਸ ਕਰਨ ਨੂੰ ਮਿਲ ਸਕੇ। ਇਸ ਮੁਕਾਬਲੇ ਵਿੱਚ ਜਾਨ ਹਾਲੈਂਡ ਮੈਚ ਦੀ ਸ਼ੁਰੁਆਤ ਵਿੱਚ ਤਾਂ ਡੇਵਿਡ ਵਾਰਨਰ ਇਲੈਵਨ ਵੱਲੋਂ ਮੈਦਾਨ ਉੱਤੇ ਉਤਰੇ ਸਨ ਪਰ ਜਦੋਂ ਵਾਰਨਰ ਦੀ ਟੀਮ ਬੱਲੇਬਾਜੀ ਕਰਨ ਉਤਰੀ ਤਾਂ ਉਨ੍ਹਾਂ ਨੂੰ ਸਟੀਵ ਸਮਿਥ ਦੀ ਟੀਮ ਨੂੰ ਸੌਂਪ ਦਿੱਤਾ ਗਿਆ ਸੀ। ਉਨ੍ਹਾਂ ਨੇ ਸਟੀਵ ਸਮਿਥ ਦੀ ਟੀਮ ਵਲੋਂ ਚਾਰ ਵਿਕਟ ਲਈਆਂ ਅਤੇ ਬਾਅਦ ਵਿੱਚ ਜਦੋਂ ਸਮਿਥ ਦੀ ਟੀਮ ਬੱਲੇਬਾਜੀ ਕਰਨ ਉਤਰੀ ਤਾਂ ਉਹ ਵਾਰਨਰ ਦੀ ਟੀਮ ਲਈ ਗੇਂਦਬਾਜੀ ਕਰਨ ਲੱਗੇ ਅਤੇ ਇੱਥੇ ਵੀ ਉਨ੍ਹਾਂ ਨੇ ਇੱਕ ਅਹਿਮ ਵਿਕਟ ਮਾਰਕਸ ਸਟੋਇਨਿਸ ਦੇ ਰੂਪ ਵਿੱਚ ਲਈ।


Related News