ਜਦੋਂ ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਹਿਟਲਰ ਦੀ ਪੇਸ਼ਕਸ਼ ਨੂੰ ਦਿੱਤਾ ਸੀ ਠੁਕਰਾ

12/03/2017 1:52:51 PM

ਨਵੀਂ ਦਿੱਲੀ, (ਬਿਊਰੋ)— ਮਸ਼ਹੂਰ ਭਾਰਤੀ ਹਾਕੀ ਖਿਡਾਰੀ ਧਿਆਨਚੰਦ ਦੇ ਬਾਰੇ 'ਚ ਕੌਣ ਨਹੀਂ ਜਾਣਦਾ।  ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨਚੰਦ ਦੀ ਅੱਜ ਬਰਸੀ ਹੈ। ਉਹ 3 ਓਲੰਪਿਕ ਸੋਨ ਤਗਮੇ ਅਤੇ 400 ਤੋਂ ਜ਼ਿਆਦਾ ਕੌਮਾਂਤਰੀ ਗੋਲ ਕਰਨ ਵਾਲੇ ਮਹਾਨ ਖਿਡਾਰੀ ਹਨ। ਉਨ੍ਹਾਂ ਦੇ ਜਨਮ ਦਿਨ ਨੂੰ ਖੇਡ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਆਓ ਨਜ਼ਰ ਪਾਉਂਦੇ ਹਾਂ ਇਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ 'ਤੇ-

ਮੇਜਰ ਧਿਆਨ ਚੰਦ ਦੇ ਗੇਮ ਨੂੰ ਦੇਖਦੇ ਹੋਏ ਅਫਵਾਹ ਉੱਡੀ ਸੀ ਕਿ ਉਨ੍ਹਾਂ ਦੀ ਹਾਕੀ 'ਚ ਚੁੰਬਕ ਤਾਂ ਨਹੀਂ ਲੱਗਾ ਹੈ, ਜਿਸ ਨਾਲ ਗੇਂਦ ਹਾਕੀ ਨਾਲ ਚਿੰਬੜ ਜਾਂਦੀ ਹੋਵੇ। ਹਾਲੈਂਡ ਦੇ ਲੋਕਾਂ ਨੇ ਉਨ੍ਹਾਂ ਦੀ ਹਾਕੀ ਸਟਿਕ ਤੁੜਵਾ ਦਿੱਤਾ ਸੀ, ਪਰ ਇਹ ਅਫਵਾਹ ਝੂਠੀ ਨਿਕਲੀ। 

1936 'ਚ ਬਰਲਿੰਗ 'ਚ ਓਲੰਪਿਕ ਦਾ ਹਾਕੀ ਫਾਈਨਲ ਮੁਕਾਬਲਾ ਮੇਜ਼ਬਾਨ ਜਰਮਨੀ ਅਤੇ ਭਾਰਤ ਵਿਚਾਲੇ ਖੇਡਿਆ ਗਿਆ ਸੀ। ਧਿਆਨਚੰਦ ਦਾ ਸ਼ਾਨਦਾਰ ਪ੍ਰਦਰਸ਼ਨ ਦੇਖ ਕੇ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਧਿਆਨਚੰਦ ਨੂੰ ਜਰਮਨੀ ਦੀ ਨਾਗਰਿਕਤਾ ਅਤੇ ਫੌਜ 'ਚ ਵੱਡੇ ਅਹੁਦੇ ਦੀ ਪੇਸ਼ਕਸ਼ ਕੀਤੀ। ਪਰ ਧਿਆਨਚੰਦ ਨੇ ਇਸ ਪ੍ਰਸਤਾਵ ਨੂੰ ਨਾਮਨਜ਼ੂਰ ਕਰ ਦਿੱਤਾ।


Related News