ਬੈਨ ਕਟਿੰਗ ਨੇ ਤੋੜਿਆ ਕੋਹਲੀ ਦਾ ਸੁਪਨਾ, ਬਣੇ ਮੈਨ ਆਫ ਦਿ ਮੈਚ

05/30/2016 12:27:45 AM

ਬੰਗਲੁਰੂ— ਆਈ.ਪੀ.ਐੱਲ.-9 ਦਾ ਖਿਤਾਬ ਆਪਣੇ ਨਾਂ ਕਰਨ ਲਈ ਰਾਇਲ ਚੈਲੇਂਜਰਸ ਬੰਗਲੌਰ ਤੇ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਮੈਦਾਨ ''ਤੇ ਉਤਰੀ। ਫਾਈਨਲ ਮੈਚ ''ਚ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੀ ਟੀਮ ਨੇ 20 ਓਵਰਾਂ ''ਚ 7 ਵਿਕਟਾਂ ''ਤੇ 208 ਦੌੜਾਂ ਬਣਾਈਆਂ ਤੇ ਬੰਗਲੌਰ ਸਾਹਮਣੇ 209 ਦੌੜਾਂ ਦਾ ਟੀਚਾ ਰੱਖਿਆ। ਜਿਸ ਦੇ ਜਵਾਬ ''ਚ ਬੰਗਲੌਰ ਦੀ ਟੀਮ 20 ਓਵਰਾਂ ''ਚ 200 ਦੌੜਾਂ ਹੀ ਬਣਾ ਸਕੀ ਅਤੇ ਹੈਦਰਾਬਾਦ ਨੇ ਇਹ ਮੈਚ 8 ਦੌੜਾਂ ਤੋਂ ਜਿੱਤ ਲਿਆ। ਹੈਦਰਾਬਾਦ ਵਲੋਂ ਬੱਲੇਬਾਜ਼ੀ ਕਰਨ ਉਤਰੇ ਬੈਨ ਕਟਿੰਗ 15 ਗੇਂਦਾਂ ''ਤੇ 39 ਦੌੜਾਂ ਦੀ ਜ਼ਬਰਦਸਤ ਪਾਰੀ ਖੇਡ ਕੇ ਅਜੇਤੂ ਰਹੇ। ਜਿਸ ਦੀ ਬਦੌਲਤ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।


ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਟੀਮ ਨੂੰ ਪਹਿਲਾ ਝਟਕਾ ਸ਼ਿਖਰ ਧਵਨ (28) ਵਜੋਂ ਲੱਗਾ, ਜਿਸ ਨੂੰ ਯੁਜਵੇਂਦਰ ਚਾਹਲ ਨੇ ਆਊਟ ਕੀਤਾ।
ਬੰਗਲੌਰ ਵਲੋਂ ਬੱਲੇਬਾਜ਼ੀ ਕਰਨ ਉਤਰੀ ਓਪਨਿੰਗ ਜੋੜੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕਰਿਸ ਗੇਲ ਨੇ 38 ਗੇਦਾਂ ''ਚ 76 ਦੌੜਾਂ ਅਤੇ ਵਿਰਾਟ ਕੋਹਲੀ ਨੇ 35 ਗੇਂਦਾਂ ''ਚ 54 ਦੌੜਾਂ ਬਣਾਈਆਂ।


Related News