ਖਿਤਾਬ ਜਿੱਤਣ ਤੋਂ ਬਾਅਦ ਭਾਰਤ ਪੁੱਜਣ ''ਤੇ ਕੀਤਾ ਨਿੱਘਾ ਸਵਾਗਤ

06/27/2017 3:43:32 AM

ਹੈਦਰਾਬਾਦ— ਇੰਡੋਨੇਸ਼ੀਆਈ ਤੇ ਆਸਟਰੇਲੀਆਈ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤ ਪੁੱਜੇ ਕਿਦਾਮਬੀ ਸ਼੍ਰੀਕਾਂਤ ਦਾ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਕਿਦਾਮਬੀ ਸ਼੍ਰੀਕਾਂਤ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਮੇਰੇ ਕੋਚ ਅਤੇ ਫਿਜਿਓ ਦੇ ਸਮਰਥਨ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਸੀ। ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਕਿਦਾਮਬੀ ਸ਼੍ਰੀਕਾਂਤ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਓਲੰਪਿਕ ਚੈਂਪੀਅਨ ਦੇ ਵਿਸ਼ਵ ਚੈਂਪੀਅਨ ਖਿਡਾਰੀਆਂ ਇਕ ਤੋਂ ਇਕ
ਨੂੰ ਹਰਾਇਆ ਹੈ। ਸ਼੍ਰੀਕਾਂਤ ਨੇ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਲਗਾਤਾਰ ਸੈੱਟਾਂ 'ਚ 22-20,21-16 ਨਾਲ ਹਰਾ ਕੇ ਆਸਟਰੇਲੀਅਨ ਓਪਨ ਸੁਪਰ ਸੀਰੀਜ਼ ਦਾ ਪੁਰਸ਼ ਸਿੰਗਲਜ਼ ਵਰਗ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ।


Related News