ਰੂਸ ਤੋਂ ਪਾਬੰਦੀ ਹਟਾ ਸਕਦਾ ਹੈ ਵਾਡਾ

Friday, May 19, 2017 1:35 PM
ਰੂਸ ਤੋਂ ਪਾਬੰਦੀ ਹਟਾ ਸਕਦਾ ਹੈ ਵਾਡਾ

ਵਾਡਾ— ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੇ ਪ੍ਰਧਾਨ ਕ੍ਰੇਗ ਰੀਡੀ ਨੇ ਕਿਹਾ ਕਿ ਅਦਾਰਾ ਇਸ ਸਾਲ ਦੇ ਅਖੀਰ ''ਚ ਰੂਸ ਦੇ ਡਰੱਗ ਟੈਸਟਅਧਿਕਾਰ ''ਤੇ ਲੱਗੀ ਪਾਬੰਦੀ ਨੂੰ ਹਟਾ ਸਕਦੀ ਹੈ। ਰੂਸੀ ਡੋਪਿੰਗ ਰੋਕੂ ਏਜੰਸੀ ਨੂੰ 2015 ''ਚ ਰੂਸੀ ਖੇਡਾਂ ''ਚ ਫੈਲੀ ਡੋਪਿੰਗ ਨੂੰ ਲੈ ਕੇ ਰਿਪੋਰਟ ਆਉਣ ਦੇ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।
ਰੀਡੀ ਨੇ ਹਾਲਾਂਕਿ ਕਿਹਾ ਕਿ ਰੂਸੀ ਏਜੰਸੀ ਨੇ ਆਪਣਾ ਅਕਸ ਸੁਧਾਰਨ ਦੇ ਲਈ ਠੋਸ ਕਦਮ ਚੁੱਕੇ ਹਨ ਅਤੇ ਵਾਡਾ ਦੀ ਪਾਲਣਾ ਦੇ ਮਿਆਰਾਂ ਦੇ ਆਧਾਰ ''ਤੇ ਅਗਲੇ ਮਹੀਨੇ ਟੈਸਟ ਸ਼ੁਰੂ ਕਰ ਸਕਦਾ ਹੈ। ਰੀਡੀ ਨੇ ਵਾਡਾ ਫਾਊਂਡੇਸ਼ਨ ਦੇ ਬੋਰਡ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''''ਇਸ ਦਿਸ਼ਾ ''ਚ ਕਾਫੀ ਕੰਮ ਕੀਤਾ ਜਾ ਰਿਹਾ ਹੈ। ਬੋਰਡ ਨੇ ਫੈਸਲਾ ਕੀਤਾ ਹੈ ਕਿ ਜੇਕਰ ਸਾਨੂੰ ਜ਼ਰੂਰੀ ਜਾਣਕਾਰੀ ਮਿਲਦੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਸਾਨੂੰ ਮਿਲੇਗੀ, ਤਾਂ ਫਿਰ ਰੂਸੀ ਡੋਪਿੰਗ ਰੋਕੂ ਏਜੰਸੀ ਫਿਰ ਤੋਂ ਆਪਣਾ ਟੈਸਟ ਪ੍ਰੋਗਰਾਮ ਸ਼ੁਰੂ ਕਰ ਸਕਦੀ ਹੈ।''''ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!