ਗੋਰਖਪੁਰ ਮਾਮਲਾ : ਬੱਚਿਆਂ ਦੀ ਮੌਤ ''ਤੇ ਟਵੀਟ ਕਰ ਕੇ ਬੁਰੀ ਤਰ੍ਹਾਂ ਫਸੇ ਕ੍ਰਿਕਟਰ ਵਰਿੰਦਰ ਸਹਿਵਾਗ

08/13/2017 10:59:48 AM

ਨਵੀਂ ਦਿੱਲੀ - ਯੂ. ਪੀ ਦੇ ਗੋਰਖਪੁਰ 'ਚ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਟਵੀਟ ਕਰਨਾ ਭਾਰਤੀ ਟੀਮ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ 'ਤੇ ਭਾਰੀ ਪੈ ਗਿਆ। ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ 'ਚ ਪਿਛਲੇ 5 ਦਿਨਾਂ 'ਚ 67 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਨੂੰ ਲੈ ਕੇ ਸਹਿਵਾਗ ਨੇ ਦੋ ਟਵੀਟ ਕਰਦੇ ਹੋਏ ਦੁੱÎਖ ਜਤਾਇਆ ਸੀ ਪਰ ਉਨ੍ਹਾਂ ਨੇ ਜੋ ਲਿਖਿਆ ਸੀ ਉਸ ਨੂੰ ਪੜ੍ਹਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਫੁੱਟ ਗਿਆ। 
ਸਹਿਵਾਗ ਨੇ ਕੀਤਾ ਇਹ ਟਵੀਟ
ਸਹਿਵਾਗ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਗੋਰਖਪੁਰ 'ਚ ਮਾਸੂਮ ਬੱਚਿਆ ਦੀ ਜਾਨ ਜਾਣ ਦਾ ਬਹੁਤ ਦੁੱਖ ਹੈ। 1978 'ਚ ਇੰਸੇਫਾਈਟਿਸ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਤੋਂ ਹੁਣ ਤੱਕ 50 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉਸੇ ਸਾਲ ਮੇਰਾ ਜਨਮ ਵੀ ਹੋਇਆ ਸੀ। ਬੀਮਾਰੀ ਦਾ ਪਤਾ ਹੋਣ ਤੋਂ ਬਾਅਦ ਵੀ ਮਾਸੂਮਾਂ ਦੀ ਜ਼ਿੰਦਗੀ ਬਚਾਉਣ ਲਈ ਅਸੀਂ ਹੁਣ ਤੱਕ ਕੁਝ ਨਹੀਂ ਕਰ ਸਕੇ। ਇਹ ਬਹੁਤ ਦੁੱਖ ਦੀ ਗੱਲ ਹੈ। 


ਸਹਿਵਾਗ ਦਾ ਇਹ ਟਵੀਟ ਪੜਨ ਤੋਂ ਬਾਅਦ ਲੋਕ ਉਨ੍ਹਾਂ 'ਤੇ ਭੜਕ ਗਏ, ਜਦਕਿ ਇਸ ਦੇ ਪਿੱਛੇ ਪ੍ਰਸ਼ਾਸਨ ਦੀ ਲਾਪਰਵਾਹੀ ਜਿੰਮੇਦਾਰ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਬੀਆਰਡੀ ਮੈਡੀਕਲ ਕਾਲਜ ਬੀਤੇ 6 ਮਹੀਨੇ 83 ਲੱਖ ਰੁ. ਦੀ ਆਕਸੀਜਨ ਉਧਾਰ ਲੈ ਚੁੱਕਾ ਸੀ ਅਤੇ ਪੇਮੇਂਟ ਨਾ ਹੋਣ ਕਾਰਣ ਆਕਸੀਜਨ ਦੇਣ ਵਾਲੀ ਕੰਪਨੀ ਨੇ ਉੱਥੇ ਸਪਲਾਈ ਬੰਦ ਕਰ ਦਿੱਤੀ ਸੀ। ਜਿਸ ਕਾਰਣ ਇਹ ਮੌਤਾਂ ਹੋਈਆਂ ਹਨ। ਇਸੇ ਕਾਰਣ ਲੋਕਾਂ ਨੇ ਸਹਿਵਾਗ 'ਤੇ ਗੁੱਸਾ ਕੱਢਦੇ ਹੋਏ ਉਨ੍ਹਾਂ ਨੂੰ ਸੱਚ ਬੋਲਣ ਦੀ ਸਲਾਹ ਦਿੱਤੀ। ਕਈ ਲੋਕਾਂ ਨੇ ਲਿਖਿਆ ਕਿ ਸਹਿਵਾਗ ਚੋਣਾਂ ਦੀ ਟਿਕਟ ਲੈਣ ਲਈ ਇਹ ਸਭ ਕੁਝ ਕਰ ਰਹੇ ਹਨ।


Related News