ਵਨਡੇ ''ਚ ਵੀ ਲੰਕਾ ਦਾ ਸਫਾਇਆ ਕਰੇਗਾ ਵਿਰਾਟ!

08/19/2017 12:34:08 AM

ਨਵੀਂ ਦਿੱਲੀ— ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਤੇ ਹੈ ਜਿੱਥੇ ਉਸ ਨੇ ਪਹਿਲੇ 3 ਟੈਸਟ ਮੈਚਾਂ ਦੀ ਸੀਰੀਜ਼ 3-0 ਨਾਲ ਕਲੀਨ ਸਵੀਪ ਕਰਕੇ ਕਬਜ਼ਾ ਕੀਤਾ ਅਤੇ ਹੁਣ ਬਾਰੀ ਹੈ 5 ਵਨਡੇ ਮੈਚਾਂ 'ਚ ਬਾਜ਼ੀ ਮਾਰਨ ਦੀ ਹੈ। ਕਪਤਾਨ ਕੋਹਲੀ ਦੇ ਕੋਲ ਇਕ ਇਸ ਤਰ੍ਹਾ ਦਾ ਕਾਰਨਾਮਾ ਦਿਖਾਉਣ ਦਾ ਮੌਕਾ ਹੈ ਜੋ ਹੁਣ ਤਕ ਕੋਈ ਵੀ ਭਾਰਤੀ ਕਪਤਾਨ ਨਹੀਂ ਕਰ ਸਕਿਆ। ਭਾਰਤ ਦਾ ਇਹ 8ਵਾਂ ਸ਼੍ਰੀਲੰਕਾ ਦਾ ਦੌਰਾ ਹੈ ਅਤੇ ਅੱਜ ਤਕ ਭਾਰਤੀ ਟੀਮ ਇਕ ਬਾਰ ਵੀ ਵਨਡੇ ਸੀਰੀਜ਼ 'ਚ ਕਲੀਨ ਸਵੀਪ ਨਹੀਂ ਕਰ ਸਕੀ।
ਟੈਸਟ ਤੋਂ ਬਾਅਦ ਵਨਡੇ 'ਚ ਕਰਨਾ ਹੋਵੇਗਾ ਕਲੀਨ ਸਵੀਪ
ਕੋਹਲੀ ਦੀ ਕਪਤਾਨੀ 'ਚ ਭਾਰਤ ਨੂੰ ਉਸ ਦੀ ਧਰਤੀ 'ਤੇ ਪਹਿਲੀ ਬਾਰ 3 ਟੈਸਟ ਮੈਚਾਂ ਦੀ ਸੀਰੀਜ਼ 'ਚ ਕਨੀਲ ਸਵੀਪ ਕੀਤਾ ਸੀ ਪਰ ਕੋਹਲੀ ਕੰਪਨੀ ਨੂੰ ਇਹ ਲੈਅ ਬਰਕਰਾਰ ਰੱਖਦੇ ਹੋਏ ਵਨਡੇ ਸੀਰੀਜ਼ 'ਤੇ 5-0 ਨਾਲ ਕਬਜ਼ਾ ਕਰਨਾ ਹੋਵੇਗਾ। ਜੇਕਰ ਭਾਰਤ ਕਲੀਨ ਸਵੀਪ ਕਰਦੀ ਹੈ ਤਾਂ ਕੋਹਲੀ ਦੀ ਕਪਤਾਨੀ 'ਚ ਇਸ ਤਰ੍ਹਾਂ ਪਹਿਲੀ ਬਾਰ ਹੋਵੇਗਾ। ਭਾਰਤ ਨੇ ਸ਼੍ਰੀਲੰਕਾ ਦੇ ਖਿਲਾਫ ਉਨ੍ਹਾਂ ਦੀ ਧਰਤੀ 'ਤੇ ਹੁਣ ਤਕ ਕੁਲ 27 ਮੈਚ ਖੇਡੇ ਹਨ। ਜਿਸ 'ਚ ਭਾਰਤ ਨੇ 13 ਜਿੱਤੇ ਅਤੇ 10 'ਚ ਹਾਰ ਦਾ ਸਾਹਣਾ ਕਰਨਾ ਪਿਆ। ਦੋਵਾਂ ਟੀਮਾਂ 'ਚ 7 ਸੀਰੀਜ਼ ਖੇਡੀ ਗਈ ਹੈ। ਜਿਸ 'ਚ 3 ਸੀਰੀਜ਼ ਭਾਰਤ ਦੇ ਨਾਂ ਅਤੇ 2 ਸ਼੍ਰੀਲੰਕਾ ਅਤੇ 2 ਸੀਰੀਜ਼ ਕੋਈ ਨਤੀਜਾ ਨਹੀਂ ਨਿਕਲਿਆ ।


Related News