ਹਸੀ ਦਾ ਬਿਆਨ- ਧੋਨੀ ਦੀ ਨਕਲ ਨਹੀਂ ਕਰਦੇ ਕੋਹਲੀ

Sunday, August 13, 2017 1:36 PM
ਹਸੀ ਦਾ ਬਿਆਨ- ਧੋਨੀ ਦੀ ਨਕਲ ਨਹੀਂ ਕਰਦੇ ਕੋਹਲੀ

ਨਵੀਂ ਦਿੱਲੀ— ਮਿਸਟਰ ਕ੍ਰਿਕਟ ਦੇ ਨਾਂ ਨਾਲ ਮਸ਼ਹੂਰ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਭਾਰਤੀ ਟੀਮ ਦੇ ਕਪਤਾਨ ਹਸੀ ਦਾ ਬਿਆਨ- ਧੋਨੀ ਦੀ ਨਕਲ ਨਹੀਂ ਕਰਦੇ ਕੋਹਲੀ ਅਤੇ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਕੋਹਲੀ ਦੀ ਕਪਤਾਨੀ 'ਚ ਇਹ ਖਾਸ ਗੱਲ ਹੈ ਕਿ ਉਹ ਧੋਨੀ ਦੀ ਕਾਪੀ ਜਾਂ ਉਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਵਿਰਾਟ ਦੇ ਕੋਲ ਆਪਣੀ ਇਕ ਸ਼ੈਲੀ ਹੈ ਜਿਸ ਦੇ ਮੁਤਾਬਕ ਉਹ ਟੀਮ ਸੰਭਾਲਦੇ ਹਨ।''

ਪੋਟਿੰਗ ਦੀ ਤਰ੍ਹਾਂ ਕਪਤਾਨੀ ਕਰਦੇ ਹਨ ਵਿਰਾਟ
ਹਸੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਕਿਹਾ ਕਿ ਮੈਂ ਹਮੇਸ਼ਾ ਉਨ੍ਹਾਂ ਦੀ ਕਪਤਾਨੀ ਦਾ ਆਨੰਦ ਮਾਣਿਆ ਹੈ। ਮੈਨੂੰ ਵਿਰਾਟ ਅਤੇ ਰਿਕੀ ਪੋਂਟਿੰਗ ਦੀ ਕਪਤਾਨੀ 'ਚ ਸਮਾਨਤਾਵਾਂ ਦਿਖਦੀਆਂ ਹਨ। ਕੋਹਲੀ, ਰਿਕੀ ਪੋਟਿੰਗ ਦੀ ਸ਼ੈਲੀ 'ਚ ਹੀ ਕਪਤਾਨੀ ਕਰਦੇ ਹਨ। ਕੋਹਲੀ ਵੀ ਪੋਟਿੰਗ ਦੀ ਤਰ੍ਹਾਂ ਹੀ ਹਮੇਸ਼ਾ ਸਫਲਤਾ ਦੇ ਭੁੱਖੇ ਨਜ਼ਰ ਆਉਂਦੇ ਹਨ।

ਧੋਨੀ ਦੇ ਭਵਿੱਖ 'ਤੇ ਬੋਲੇ ਹਸੀ
ਹਸੀ ਨੇ ਧੋਨੀ ਦੇ ਭਵਿੱਖ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਦੇ ਅੱਗੇ ਖੇਡਣ ਦਾ ਫੈਸਲਾ ਉਨ੍ਹਾਂ 'ਤੇ ਹੀ ਛੱਡ ਦੇਣਾ ਚਾਹੀਦਾ ਹੈ। ਧੋਨੀ ਨੂੰ ਉਨ੍ਹਾਂ ਦੀਆਂ ਸ਼ਰਤਾਂ 'ਤੇ ਹੀ ਸੰਨਿਆਸ ਦਾ ਫੈਸਲਾ ਲੈਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਅਗਲਾ ਵਿਸ਼ਵ ਕੱਪ ਖੇਡ ਸਕਦੇ ਹਨ, ਉਨ੍ਹਾਂ 'ਤੇ ਕਿਸ ਨੂੰ ਸ਼ੱਕ ਹੈ? ਉਨ੍ਹਾਂ ਕਿਹਾ ਕਿ ਉਹ ਇਕ ਇਮਾਨਦਾਰ ਖਿਡਾਰੀ ਹਨ ਅਤੇ ਉਹ ਜੇਕਰ ਇਹ ਖੁਦ ਮਹਿਸੂਸ ਕਰਨਗੇ ਕਿ ਉਹ ਵਿਸ਼ਵ ਕੱਪ 'ਚ ਆਪਣੀ ਟੀਮ ਦੇ ਲਈ ਯੋਗਦਾਨ ਨਹੀਂ ਦੇ ਸਕਦੇ ਤਾਂ ਫਿਰ ਉਹ ਖੁਦ ਹੀ ਅਲਵਿਦਾ ਕਹਿ ਦੇਣਗੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!