ਪਾਕਿਸਤਾਨੀ ਕ੍ਰਿਕਟਰਾਂ ਨੇ ਵੀ ਦਿੱਤੀ ਵਿਰਾਟ-ਅਨੁਸ਼ਕਾ ਨੂੰ ਵਿਆਹ ਦੀ ਵਧਾਈ

12/12/2017 12:49:13 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਫਿਲਮ ਅਭਿਨੇਤਰੀ ਅਨੁਸ਼ਕਾ ਸ਼ਰਮਾ ਵਿਆਹ ਦੇ ਬੰਧਨ 'ਚ ਬੱਝੇ ਗਏ ਹਨ। ਦੋਵੇਂ ਦੇਸ਼ ਤੋਂ ਬਾਹਰ ਇਟਲੀ 'ਚ ਵਿਆਹ ਦੇ ਬੰਧਨ 'ਚ ਬੱਝੇ ਗਏ ਹਨ।  ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਹਾਂ ਦੀ ਤਸਵੀਰਾਂ ਟ੍ਰੈਂਡ ਕਰ ਰਹੀਆਂ ਹਨ। ਵਿਆਹ ਦੇ ਬਾਅਦ ਇਸ ਖ਼ੂਬਸੂਰਤ ਕਪਲ ਨੂੰ ਦੇਸ਼ ਹੀ ਨਹੀਂ ਸਗੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਕ੍ਰਿਕਟਰਾਂ ਨੇ ਵੀ ਟਵਿੱਟਰ 'ਤੇ ਵਧਾਈ ਦਿੱਤੀ ਹੈ, ਜਿਸ 'ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਫਰੀਦੀ, ਉਮਰ ਅਕਮਲ, ਸ਼ੋਏਬ ਅਖਤਰ ਸ਼ਾਮਲ ਹਨ।
 

 

 


ਫਿਲਮੀ ਵੈੱਬਸਾਈਟ ਫਿਲਮਫੇਅਰ ਦੀ ਰਿਪੋਰਟ ਦੇ ਮੁਤਾਬਕ ਵਿਰਾਟ ਅਤੇ ਅਨੁਸ਼ਕਾ ਨੇ ਸੋਮਵਾਰ ਨੂੰ ਇਟਲੀ ਦੇ ਮਿਲਾਨ ਸ਼ਹਿਰ 'ਚ ਵਿਆਹ ਕੀਤਾ। ਸ਼ਾਦੀ ਦੇ ਸਮਾਰੋਹ 'ਚ ਦੋਹਾਂ ਦੇ ਕਰੀਬੀ ਰਿਸ਼ਤੇਦਾਰ ਦੋਸਤ ਸਮੇਤ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਇਸ 'ਚ ਸ਼ਾਮਲ ਹੋਣ ਦੀ ਖ਼ਬਰ ਹੈ। ਮੁੰਬਈ 'ਚ 26 ਦਸੰਬਰ ਨੂੰ ਰਿਸੈਪਸ਼ਨ ਪਾਰਟੀ ਆਯੋਜਿਤ ਕੀਤਾ ਜਾਵੇਗੀ।

ਜ਼ਿਕਰਯੋਗ ਹੈ ਕਿ ਵਿਰਾਟ ਅਤੇ ਅਨੁਸ਼ਕਾ ਦੋਵੇਂ 29 ਸਾਲ ਦੇ ਹੋ ਚੁੱਕੇ ਹਨ। ਦੋਹਾਂ ਦੀ ਮੁਲਾਕਾਤ ਪਹਿਲੀ ਵਾਰ 2013 'ਚ ਸ਼ੈਂਪੂ ਦੇ ਐਡ ਦੇ ਦੌਰਾਨ ਹੋਈ ਸੀ ਉਦੋਂ ਤੋਂ ਹੀ ਦੇਵੇਂ ਇਕ ਦੂਜੇ ਨੂੰ ਡੇਟਿੰਗ ਕਰ ਰਹੇ ਹਨ। ਦੋ ਦਿਨ ਪਹਿਲਾਂ ਹੀ ਮੁੰਬਈ ਦੇ ਏਅਰਪੋਰਟ 'ਤੇ ਅਨੁਸ਼ਕਾ ਨੂੰ ਸਪਾਟ ਕੀਤਾ ਗਿਆ ਸੀ ਜਿੱਥੇ ਉਹ ਆਪਣੇ ਪਿਤਾ ਅਜੈ ਸ਼ਰਮਾ, ਮਾਂ ਆਸ਼ਿਮਾ ਅਤੇ ਵੱਡੇ ਭਰਾ ਕਰਨੇਸ਼ ਦੇ ਨਾਲ ਨਿਕਲੀ ਸੀ। ਵਿਰਾਟ ਜਦੋਂ ਵੀ ਸੀਕ੍ਰਟ ਛੁੱਟੀ ਲੈਂਦੇ ਸਨ ਤਾਂ ਵਿਆਹ ਦੀਆਂ ਖਬਰਾਂ ਗਰਮ ਹੋ ਜਾਂਦੀਆਂ ਸਨ। ਵਿਰਾਟ ਅਜੇ ਛੁੱਟੀ 'ਤੇ ਹਨ ਅਤੇ ਸ਼੍ਰੀਲੰਕਾ ਦੇ ਖਿਲਾਫ ਵਨਡੇ ਅਤੇ ਟਵੰਟੀ-20 ਸੀਰੀਜ਼ ਤੋਂ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ।


Related News