ਵਿਰਾਟ-ਧੋਨੀ ਤੋਂ ਨਜ਼ਰਾਂ ਹਟਾਉ, ਹੁਣ ਮਹਿਲਾ ''ਕੈਪਟਨ ਕੂਲ'' ਬਣਾ ਰਹੀ ਤਾਬੜ-ਤੋੜ ਰਿਕਾਰਡ

06/27/2017 9:59:24 AM

ਨਵੀਂ ਦਿੱਲੀ— 'ਪਲੇਅਰ ਆਫ ਦਿ ਮੈਚ' ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (90) ਅਤੇ ਪੂਨਮ ਰਾਊਤ (86) ਅਤੇ ਕਪਤਾਨ ਮਿਤਾਲੀ ਰਾਜ (71) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਬਾਅਦ ਗੇਂਦਬਾਜਾਂ ਦੇ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ ਮੇਜ਼ਬਾਨ ਇੰਗਲੈਂਡ ਨੂੰ 35 ਦੌੜਾਂ ਨਾਲ ਹਾਰ ਦਿੱਤਾ ਤੇ ਟੂਰਨਾਮੈਂਟ 'ਚ ਜੇਤੂ ਆਗਾਜ਼ ਕੀਤਾ ਹੈ। ਭਾਰਤ ਨੇ ਨਿਰਧਾਰਿਤ 50 ਓਵਰਾਂ 'ਚ ਤਿੰਨ ਵਿਕਟ ਦੇ ਨੁਕਸਾਨ 'ਤੇ 281 ਦੌੜਾਂ ਬਣਾਈਆਂ ਸਨ, ਜਿਸਦੇ ਬਾਅਦ 282 ਦੌੜਾਂ ਦੀ ਚੁਣੌਤੀ ਭਰਪੂਰ ਟੀਚੇ ਨੂੰ ਇੰਗਲੈਂਡ ਦੀ ਟੀਮ ਹਾਸਲ ਨਾ ਕਰ ਪਾਈ ਅਤੇ 47.3 ਓਵਰਾਂ 'ਚ 246 ਦੌੜਾਂ 'ਤੇ ਢੇਰ ਹੋ ਗਈ।
ਮਹਿਲਾ ਵਰਲਡ ਕਪ 'ਚ ਜਿੱਤ ਦੇ ਆਗਾਜ ਨਾਲ ਭਾਰਤੀ ਟੀਮ ਦੀ ਕੈਪਟਨ ਕੂਲ ਮਿਤਾਲੀ ਰਾਜ ਨੇ ਦੋ ਵਰਲਡ ਰਿਕਾਰਡ ਵੀ ਆਪਣੇ ਨਾਂ ਕਰ ਕੀਤੇ। ਕਪਤਾਨ ਮਿਤਾਲੀ ਰਾਜ ਨੇ ਉਹ ਕਾਰਨਾਮਾ ਕਰ ਵਿਖਾਇਆ ਹੈ, ਜੋ ਹੁਣ ਤੱਕ ਕੋਈ ਅਤੇ ਮਹਿਲਾ ਕ੍ਰਿਕਟਰ ਨਹੀਂ ਕਰ ਸਕੀ।
ਲਗਾਤਾਰ 7 ਅਰਧ ਸੈਂਕੜੇ ਲਗਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ
ਸ਼ਾਨਦਾਰ ਫ਼ਾਰਮ 'ਚ ਚੱਲ ਰਹੀ ਮਿਤਾਲੀ ਮਹਿਲੀ ਕ੍ਰਿਕਟ 'ਚ ਲਗਾਤਾਰ 7 ਅਰਧ ਸੈਂਕੜੇ ਲਗਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਮਿਤਾਲੀ ਨੇ ਆਪਣੀਆਂ ਪਿਛਲੀਆਂ 7 ਪਾਰੀਆਂ 'ਚ 70, 64, 73, 51, 54, 62 ਅਤੇ 71 ਦੌੜਾਂ ਬਣਾਕੇ ਵੂਮੈਂਸ ਕ੍ਰਿਕਟ 'ਚ 7 ਵਾਰ 50 ਤੋਂ ਜ਼ਿਆਦਾ ਦਾ ਸਕੋਰ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਹੈ।
ਸਭ ਤੋਂ ਜ਼ਿਆਦਾ ਅਰਧ ਸੈਕੜੇ ਲਗਾਉਣ ਦਾ ਰਿਕਾਰਡ ਵੀ ਹੋਇਆ ਮਿਤਾਲੀ ਦੇ ਨਾਂ
ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਮਿਤਾਲੀ ਦੇ ਨਾਂ ਦਰਜ ਹੋ ਗਿਆ ਹੈ। ਉਨ੍ਹਾਂ ਨੇ 178 ਵਨਡੇ ਮੈਚਾਂ 'ਚ 47 ਅਰਧ ਸੈਂਕੜੇ ਜੜੇ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੀ ਸ਼ਾਰਲੇ ਏਡਵਰਡ ਦੇ ਨਾਂ ਸੀ, ਜਿਨ੍ਹਾਂ ਨੇ 191 ਮੈਚਾਂ 'ਚ 46 ਅਰਧ ਸੈਂਕੜੇ ਮਾਰੇ ਸਨ।
ਇਸ ਰਿਕਾਰਡ ਤੋਂ ਬਸ ਕੁਝ ਕਦਮ ਦੂਰ ਹੈ ਮਿਤਾਲੀ 
ਮਿਤਾਲੀ ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਸਿਰਫ਼ 141 ਦੌੜਾਂ ਪਿੱਛੇ ਹਨ। ਫਿਲਹਾਲ ਏਡਵਰਡਸ ਦੇ ਮਹਿਲਾ ਵਨਡੇ ਇਤਿਹਾਸ 'ਚ ਸਭ ਤੋਂ ਜ਼ਿਆਦਾ 5992 ਦੌੜਾਂ ਹਨ, ਜਿਸਨੂੰ ਮਿਤਾਲੀ ਇਸ ਟੂਰਨਾਮੈਂਟ 'ਚ ਤੋੜ ਸਕਦੀ ਹੈ। ਦੱਸ ਦਈਏ ਕਿ ਮਿਤਾਲੀ ਦੀ ਇਸ ਕਾਮਯਾਬੀ 'ਤੇ ਸਚਿਨ ਤੇਂਦੁਲਕਰ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।


Related News