ਇਕ ਰੋਜ਼ਾ 'ਚ ਉੱਪ-ਕਪਤਾਨੀ ਮਿਲਣਾ ਮੇਰੇ ਲਈ ਮਾਣ ਦੀ ਗੱਲ: ਰੋਹਿਤ

08/17/2017 1:30:57 PM

ਪੱਲੇਕੇਲ— ਆਪਣੇ ਅੰਤਰਰਾਸ਼ਟਰੀ ਕਰੀਅਰ 'ਚ ਉਤਾਰ-ਚੜਾਅ 'ਚੋਂ ਲੰਘਣ ਅਤੇ ਅਜੇ ਤੱਕ ਵੀ ਟੈਸਟ ਟੀਮ 'ਚ ਆਪਣੀ ਜਗ੍ਹਾ ਪੱਕੀ ਨਾ ਕਰ ਸਕਣ ਵਾਲਾ ਰੋਹਿਤ ਸ਼ਰਮਾ ਭਾਰਤੀ ਇਕ ਰੋਜ਼ਾ ਟੀਮ ਦਾ ਉੱਪ-ਕਪਤਾਨ ਨਿਯੁਕਤ ਕੀਤੇ ਜਾਣ 'ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਵਨਡੇ 'ਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਰੋਹਿਤ ਨੂੰ ਟੈਸਟ ਲੜੀ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਐਤਵਾਰ ਤੋਂ ਸ਼ੁਰੂ ਹੋਣ ਵਾਲੀ 5 ਇਕ ਰੋਜ਼ਾ ਮੈਚਾਂ ਦੀ ਲੜੀ 'ਚ ਇਸ ਦੀ ਭਰਪਾਈ ਕਰਨਾ ਚਾਹੁੰਦਾ ਹੈ।
ਰੋਹਿਤ ਨੇ ਬੁੱਧਵਾਰ ਕਿਹਾ ਕਿ ਪਹਿਲੀ ਗੱਲ ਉੱਪ-ਕਪਤਾਨ ਨਿਯੁਕਤ ਕੀਤਾ ਜਾਣਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ। 10 ਸਾਲ ਪਹਿਲਾਂ ਮੈਂ ਸਿਰਫ ਭਾਰਤ ਵੱਲੋਂ ਖੇਡਣ ਦੇ ਬਾਰੇ 'ਚ ਸੋਚਦਾ ਸੀ। ਉੱਪ ਕਪਤਾਨ ਹੋਣ ਦੇ ਨਾਅਤੇ ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਇਹ ਇਕ ਤਰ੍ਹਾ ਦਾ ਮਾਣ ਹੈ। ਜਦੋਂ ਅਸੀਂ 20 ਅਗਸਤ ਨੂੰ ਪਹਿਲਾ ਇਕ ਰੋਜ਼ਾ ਮੈਚ ਖੇਡਣ ਲਈ ਉਤਰਾਂਗੇ ਤਾਂ ਮੈਂ ਕਿਸੇ ਖਾਸ ਭੂਮਿਕਾ 'ਚ ਰਹਾਂਗਾ ਅਤੇ ਮੈਂ ਇਸ ਲਈ ਤਿਆਰ ਹਾਂ। ਮੈਂ ਇਸ ਬਾਰੇ 'ਚ ਬਹੁਤ ਜ਼ਿਆਦਾ ਨਹੀਂ ਸੋਚ ਰਿਹਾ। ਮੈਂ ਸਿਰਫ ਇਸ ਮੌਕੇ ਦਾ ਮਜ਼ਾ ਲੈਣਾ ਚਾਹੁੰਦਾ ਹਾਂ। ਰੋਹਿਤ ਨੂੰ ਪਹਿਲਾਂ ਵੀ ਹੋਰ ਜ਼ਿੰਮੇਵਾਰੀਆਂ ਲੈਣ ਦੀ ਆਦਤ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਮੁੰਬਈ ਇੰਡੀਅਨਜ਼ ਦਾ ਕਪਤਾਨ ਹੈ ਅਤੇ ਉਸ ਨੇ ਆਪਣੀ ਟੀਮ ਨੂੰ 3 ਵਾਰ ਖਿਤਾਬ ਦਿਲਾਇਆ ਹੈ।
ਰੋਹਿਤ ਤੋਂ ਜਦੋਂ ਆਈ. ਪੀ. ਐੱਲ. ਅਤੇ ਭਾਰਤੀ ਟੀਮ 'ਚ ਉਸ ਦੀ ਭੂਮਿਕਾ ਦੀ ਤੁਲਨਾ ਕਰਨ ਬਾਰੇ 'ਚ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਵੱਖਰੀ ਖੇਡ ਹੈ। ਆਈ. ਪੀ. ਐੱਲ. ਅਤੇ ਅੰਤਰਰਾਸ਼ਟਰੀ ਕ੍ਰਿਕਟ ਪੂਰੀ ਤਰ੍ਹਾਂ ਨਾਲ ਵੱਖਰੀ ਹੈ ਪਰ ਫਿਰ ਤੋਂ ਉਤਸਾਹ ਅਤੇ ਉਰਜਾ ਦਾ ਪੱਧਰ ਪਹਿਲਾਂ ਜਿਹਾ ਹੀ ਹੈ। ਉਸ ਨੇ ਕਿਹਾ ਕਿ ਇਸ ਲਈ ਬਹੁਤ ਕੁੱਝ ਨਹੀਂ ਬਦਲਿਆ ਹੈ। ਮੈਂ ਇਥੇ ਉੱਪ-ਕਪਤਾਨ ਹਾਂ ਅਤੇ ਟੀਮ ਦਾ ਕਪਤਾਨ ਹਾਂ। ਇਥੇ ਮੇਰੀ ਭੂਮਿਕਾ ਪਰਦੇ ਦੇ ਥੋੜਾ ਪਿੱਛੇ ਹੋਵੇਗੀ ਪਰ ਜਦੋਂ ਮੈਂ ਉੱਪ-ਕਪਤਾਨ ਦੇ ਤੌਰ 'ਤੇ ਮੈਦਾਨ 'ਤੇ ਉਤਰਾਂਗਾ ਤਾਂ ਮੈਂ ਕਾਫੀ ਉਤਸਾਹਿਤ ਰਹਾਂਗਾ। ਅੰਤਰਰਾਸ਼ਟਰੀ ਕਰੀਅਰ 'ਚ ਆਪਣੇ ਅਜੇ ਤੱਕ ਦੇ ਸਫਰ ਬਾਰੇ 'ਚ ਰੋਹਿਤ ਨੇ ਕਿਹਾ ਕਿ ਇਹ ਦਸ ਸਾਲ ਬਹੁਤ ਜ਼ਲਦੀ ਬੀਤ ਗਏ। ਹਾਂ ਉਤਾਰ ਚੜਾਅ ਰਹੇ ਪਰ ਕਿਸੇ ਵੀ ਖਿਡਾਰੀ ਦੇ ਕਰੀਅਰ 'ਚ ਅਜਿਹਾ ਹੁੰਦਾ ਹੈ। ਤੁਸੀਂ ਉਤਾਰ- ਚੜਾਅ ਤੋਂ ਕਾਫੀ ਕੁੱਝ ਸਿੱਖਦੇ ਹੋ।


Related News