ਵੰਤਿਕਾ ਅਗਰਵਾਲ ਬਣੀ ਵੂਮੈਨ ਇੰਟਰਨੈਸ਼ਨਲ ਮਾਸਟਰ

07/23/2017 11:08:47 AM

ਬਾਰਸੀਲੋਨਾ— ਦਿੱਲੀ ਦੀ ਰਹਿਣ ਵਾਲੀ ਭਾਰਤ ਦੀ 15 ਸਾਲਾ ਵੰਤਿਕਾ ਅਗਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਨਾਲ ਹੀ ਉਨ੍ਹਾਂ ਨੇ ਵੂਮੈਨ ਇੰਟਰਨੈਸ਼ਨਲ ਮਾਸਟਰ ਬਣਨ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਇਹ ਖਿਤਾਬ ਵੀ ਹਾਸਲ ਕਰ ਲਿਆ। ਇਸ ਖਿਤਾਬ ਲਈ ਜ਼ਰੂਰੀ ਤਿੰਨ ਨਾਰਮ ਵਿਚੋਂ ਉਨ੍ਹਾਂ ਨੇ ਤੀਸਰਾ ਅਤੇ ਆਖਰੀ ਨਾਰਮ ਇੱਥੇ ਹਾਸਲ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ ਅਤੇ ਸ਼ਾਰਜਾਹ ਵਿਚ ਆਪਣੇ ਨਾਰਮ ਹਾਸਲ ਕੀਤੇ ਸਨ।


Related News