ਯੂ.ਪੀ. ਯੋਧਾ ਨੇ ਜੈਪੁਰ ਪਿੰਕ ਪੈਂਥਰਸ ਨੂੰ 53-32 ਨਾਲ ਹਰਾਇਆ

Friday, October 13, 2017 2:03 AM
ਯੂ.ਪੀ. ਯੋਧਾ ਨੇ ਜੈਪੁਰ ਪਿੰਕ ਪੈਂਥਰਸ ਨੂੰ 53-32 ਨਾਲ ਹਰਾਇਆ

ਜੈਪੁਰ— ਯੂ.ਪੀ. ਯੋਧਾ ਨੇ ਪ੍ਰੋ ਕਬੱਡੀ ਲੀਗ ਮੈਚ 'ਚ ਵੀਰਵਾਰ ਨੂੰ ਜੈਪੁਰ ਪਿੰਕ ਪੈਂਥਰਸ ਨੂੰ 53-32 ਨਾਲ ਹਰਾ ਦਿੱਤਾ। ਇਸ ਹਾਰ ਤੋਂ ਬਾਅਦ ਜੈਪੁਰ ਦੀ ਟੀਮ 21 ਮੈਚਾਂ 'ਚ 51 ਅੰਕਾਂ ਦੇ ਨਾਲ ਗਰੁੱਪ 'ਬੀ' 'ਚ 5ਵੇਂ ਸਥਾਨ 'ਤੇ ਬਰਕਰਾਰ ਹੈ। ਦੇਵਾਡਿਆ ਨੇ ਕਿਸੇ ਵੀ ਪ੍ਰੋ ਕਬੱਡੀ ਲੀਗ 'ਚ ਰੇਡਰ ਵਲੋਂ ਉੱਚਤਮ ਸਕੋਰ ਦਾ ਰਿਕਾਰਡ ਬਣਾਇਆ। ਯੂ.ਪੀ. ਯੋਧਾ ਨੇ ਮੌਜੂਦਾ ਸੈਸ਼ਨ 'ਚ ਮੌਜੂਦਾ ਸੈਸ਼ਨ 'ਚ ਉੱਚਤਮ ਅੰਕ ਹਾਸਲ ਕਰਕੇ ਰਿਕਾਰਡ ਵੀ ਬਣਾਇਆ। ਯੂ.ਪੀ. ਯੋਧਾ ਦੀ ਟੀਮ 20 ਮੈਚਾਂ 'ਚ 59 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ ਤੇ ਉਸਦਾ ਸੁਪਰ ਪਲੱਸ ਆਫ ਦੇ ਲਈ ਕੁਆਲੀਫਾਈ ਕਰਨਾ ਲਗਭਗ ਤੈਅ ਹੈ।