ਯੂ.ਪੀ. ''ਚ ਹੋਣ ਵਾਲੇ ਟੀ-20 ਲੀਗ ਮੈਚਾਂ ''ਤੇ ਲੱਗੇਗਾ ਮਨੋਰੰਜਨ ਟੈਕਸ

Saturday, May 20, 2017 12:58 AM
ਯੂ.ਪੀ. ''ਚ ਹੋਣ ਵਾਲੇ ਟੀ-20 ਲੀਗ ਮੈਚਾਂ ''ਤੇ ਲੱਗੇਗਾ ਮਨੋਰੰਜਨ ਟੈਕਸ

ਲਖਨਊ— ਉੱਤਰ ਪ੍ਰਦੇਸ਼ ਵਿਚ ਹੋਣ ਵਾਲੇ ਟੀ-20 ਲੀਗ ਤੇ ਕੌਮਾਂਤਰੀ ਕ੍ਰਿਕਟ ਮੁਕਾਬਲੇ ਹੁਣ ਮਨੋਰੰਜਨ ਟੈਕਸ ਦੇ ਦਾਇਰੇ ''ਚ ਆਉਣਗੇ। ਸੂਬੇ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਇਸ ਬਾਰੇ ਫੈਸਲਾ ਲੈਂਦਿਆਂ ਇਹ ਹੁਕਮ ਜਾਰੀ ਕੀਤਾ ਹੈ। ਕਾਨਪੁਰ ਦੇ ਮਨੋਰੰਜਨ ਟੈਕਸ ਅਧਿਕਾਰੀ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੀ 3 ਮਈ ਨੂੰ ਇਸ ਸਿਲਸਿਲੇ ''ਚ ਹੁਕਮ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਕਾਨਪੁਰ ਸਥਿਤ ਉੱਤਰ ਪ੍ਰਦੇਸ਼ ਦੇ ਇਕਲੌਤੇ ਕੌਮਾਂਤਰੀ ਸਟੇਡੀਅਮ ''ਗ੍ਰੀਨ ਪਾਰਕ'' ਵਿਚ ਪਿਛਲੇ ਹਫਤੇ ਦੋ ਟੀ-20 ਲੀਗ ਮੁਕਾਬਲੇ ਖੇਡੇ ਗਏ ਸਨ। ਗੁਪਤਾ ਨੇ ਦੱਸਿਆ ਕਿ ਮੈਚ ਦੀ ਟਿਕਟ ਦੀ ਕੀਮਤ ਦਾ 25 ਫੀਸਦੀ ਹਿੱਸਾ ਮਨੋਰੰਜਨ ਟੈਕਸ ਦੇ ਰੂਪ ''ਚ ਵਸੂਲਿਆ ਜਾਵੇਗਾ। ਟੀ-20 ਲੀਗ ਮੈਚ ਦੀ ਟਿਕਟ ਕਾਫੀ ਮਹਿੰਗੀ ਹੁੰਦੀ ਹੈ ਤੇ ਇਹ ਇਕ ਕਾਰੋਬਾਰ ਹੈ, ਲਿਹਾਜ਼ਾ ਇਹ ਮਨੋਰੰਜਨ ਟੈਕਸ ਦੇ ਘੇਰੇ ਵਿਚ ਆਉਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ ਵਿਚ ਪਿਛਲੇ ਹਫਤੇ ਬੀ.ਸੀ.ਸੀ.ਆਈ. ਨੂੰ ਇਕ ਨੋਟਿਸ ਭੇਜਿਆ ਜਾ ਚੁੱਕਾ ਹੈ, ਜਦਕਿ ਦੂਜਾ ਪ੍ਰਕਿਰਿਆ ਅਧੀਨ ਹੈ। ਵਿਭਾਗ ਬੀ.ਸੀ.ਸੀ.ਆਈ. ਤੋਂ ਮਨਰੋਜੰਨ ਟੈਕਸ ਦੀ ਰਾਸ਼ੀ ਨੂੰ ਬਕਾਇਆ ਦੇ ਰੂਪ ''ਚ ਵਸੂਲੇਗਾ।

ਗੁਪਤਾ ਨੇ ਦੱਸਿਆ ਕਿ ਦਿੱਲੀ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਪਿਛਲੇ ਕਈ ਸਾਲਾਂ ਤੋਂ ਟੀ-20 ਲੀਗ ਮੁਕਾਬਲਿਆਂ ''ਤੇ ਮਨੋਰੰਜਨ ਟੈਕਸ ਵਸੂਲ ਰਹੀਆਂ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!