ਅੰਡਰ-19 : ਦਿੱਲੀ ਦੀ ਪੰਜਾਬ ''ਤੇ ਵੱਡੀ ਜਿੱਤ

11/23/2017 11:36:43 AM

ਨਵੀਂ ਦਿੱਲੀ (ਬਿਊਰੋ)— ਕੂਚ ਬਿਹਾਰ ਟਰਾਫੀ ਵਿਚ ਪੰਜਾਬ ਦੀ ਅੰਡਰ-19 ਟੀਮ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੂੰ ਦਿੱਲੀ ਵਿਚ ਖੇਡੇ ਗਏ ਮੈਚ ਵਿਚ ਮੇਜ਼ਬਾਨ ਟੀਮ ਨੇ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਦਿੱਲੀ ਨੂੰ 6 ਅੰਕ ਮਿਲੇ ਜਦੋਂ ਕਿ ਪੰਜਾਬ ਦੀ ਜੇਬ ਖਾਲੀ ਹੀ ਰਹੀ। ਇੱਥੇ ਖੇਡੇ ਗਏ ਮੈਚ ਵਿਚ ਦਿੱਲੀ ਨੇ ਪਹਿਲੀ ਪਾਰੀ ਵਿਚ 520 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਜਵਾਬ ਵਿਚ ਪੰਜਾਬ ਦੀ ਪਹਿਲੀ ਪਾਰੀ 204 ਦੌੜਾਂ ਉੱਤੇ ਖ਼ਤਮ ਹੋ ਗਈ ਸੀ। ਇਸਦੇ ਬਾਅਦ ਪੰਜਾਬ ਨੇ ਫਾਲੋਆਨ ਦਾ ਸਾਹਮਣਾ ਕੀਤਾ ਅਤੇ ਇਸ ਵਾਰ ਟੀਮ 338 ਦੌੜਾਂ ਦੇ ਸਕੋਰ ਉੱਤੇ ਢੇਰ ਹੋ ਗਈ। ਜਵਾਬ ਵਿਚ ਦਿੱਲੀ ਨੇ ਦੋ ਵਿਕਟਾਂ ਉੱਤੇ 25 ਦੌੜਾਂ ਬਣਾ ਕੇ ਮੈਚ ਅੱਠ ਵਿਕਟਾਂ ਨਾਲ ਆਪਣੇ ਨਾਮ ਕਰ ਲਿਆ।
 

ਕਪਤਾਨ ਦੀ ਵਧੀਆ ਪਾਰੀ ਵੀ ਹਾਰ ਤੋਂ ਬਚਾ ਨਹੀਂ ਸਕੀ
ਦਿੱਲੀ ਨੇ ਆਪਣੇ ਹੋਮ ਗਰਾਊਂਡ ਉੱਤੇ ਵਧੀਆ ਸ਼ੁਰੂਆਤ ਕੀਤੀ ਸੀ। 173 ਦੌੜਾਂ ਦੀ ਮਨਜੋਤ ਕਾਲੜਾ ਨੇ ਕਪਤਾਨੀ ਪਾਰੀ ਖੇਡੀ ਸੀ ਅਤੇ ਇਸਦੇ ਜਰੀਏ ਟੀਮ ਨੇ 520 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਪੰਜਾਬ ਵਲੋਂ ਰਾਹੁਲ ਕਸ਼ਅਪ ਨੇ ਤਿੰਨ ਵਿਕਟਾਂ ਜਦੋਂ ਕਿ ਅਰਸ਼ਦੀਪ ਸਿੰਘ, ਮਨਦੀਪ ਸਿੰਘ ਅਤੇ ਰੋਹਿਤ ਕੁਮਾਰ ਨੇ ਦੋ-ਦੋ ਵਿਕਟਾਂ ਝਟਕਾਈਆਂ। ਜਵਾਬ ਵਿਚ ਪੰਜਾਬ ਦੀ ਟੀਮ 204 ਦੌੜਾਂ ਉੱਤੇ ਹੀ ਸਿਮਟ ਗਈ। ਨੇਹਲ ਵਡੇਰਾ ਨੇ 61 ਦੌੜਾਂ ਬਣਾਈਆਂ। ਦਿੱਲੀ ਵਲੋਂ ਹਰਸ਼ ਤਿਆਗੀ ਨੇ ਪੰਜ ਬੱਲੇਬਾਜ਼ਾਂ ਨੂੰ ਚੱਲਦਾ ਕੀਤਾ ਜਦੋਂ ਕਿ ਰਿਤਿਕ ਸ਼ੌਕੀਨ ਨੇ ਤਿੰਨ ਵਿਕਟਾਂ ਲਈਆਂ। ਪੰਜਾਬ ਨੂੰ ਵੱਡੇ ਸਕੋਰ ਨਾਲ ਪਛੜਨ ਦੇ ਬਾਅਦ ਫਾਲੋਆਨ ਦਾ ਸਾਹਮਣਾ ਕਰਣਾ ਪਿਆ। ਪ੍ਰਭਸਿਮਰਨ ਸਿੰਘ ਨੇ 111 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਪਰ ਇਸ ਤੋਂ ਟੀਮ ਪਾਰੀ ਦੀ ਹਾਰ ਹੀ ਟਾਲ ਸਕੀ। ਟੀਮ ਨੇ 338 ਦੌੜਾਂ ਹੀ ਬਣਾਈਆਂ। ਦਿੱਲੀ ਨੂੰ ਛੋਟਾ ਜਿਹਾ ਟੀਚਾ ਮਿਲਿਆ ਜਿਸਨੂੰ ਉਨ੍ਹਾਂ ਨੇ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ।


Related News