ਅੰਡਰ-17 ਫਾਈਨਲ ਦੇ ਟਿਕਟ ਖਰੀਦਣ ਦਾ ਫੁੱਟਬਾਲ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਮੌਕਾ

08/08/2017 6:57:03 PM

ਕੋਲਕਾਤਾ— ਫੀਫਾ ਅੰਡਰ-17 ਵਿਸ਼ਵ ਕੱਪ ਦੇ 28 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਮੈਚ ਦੀਆਂ ਟਿਕਟ ਖਰੀਦਣ 'ਚ ਨਾਕਾਮਯਾਬ ਰਹੇ ਕੋਲਕਾਤਾ ਫੁੱਟਬਾਲ ਦੇ ਦੀਵਾਨੇ ਪ੍ਰਸ਼ੰਸਕਾਂ ਨੂੰ 6 ਅਕਤੂਬਰ ਤੋਂ ਸ਼ੁਰੂ ਹੋ ਰਹੇ ਟਿਕਟ ਵਿਕਰੀ ਦੇ ਚੌਥੇ ਪੜਾਅ ਦੌਰਾਨ ਇਕ ਵਾਰ ਫਿਰ ਖਿਤਾਬੀ ਮੁਕਾਬਲੇ ਦੇ ਟਿਕਟ ਖਰੀਦਣ ਦਾ ਮੌਕਾ ਮਿਲੇਗਾ। 6 ਅਕਤੂਬਰ ਨੂੰ ਹੀ ਟੂਰਨਾਮੈਂਟ ਦੀ ਸ਼ੁਰੂਆਤ ਵੀ ਹੋਵੇਗੀ। ਸਾਲਟ ਲੇਕ ਸਟੇਡੀਅਮ 'ਚ ਹੋਣ ਵਾਲੇ ਖਿਤਾਬੀ ਮੁਕਾਬਲੇ ਦੇ ਸਾਰੇ ਟਿਕਟ ਜੋ ਲਗਭਗ 35000 ਹਨ, ਵਿਕ ਚੁੱਕੇ ਹਨ ਪਰ ਫੀਫਾ ਦੀ ਸਥਾਨਕ ਆਯੋਜਨ ਕਮੇਟੀ ਦੇ ਪ੍ਰਾਜੈਕਟ ਨਿਰਦੇਸ਼ਕ ਜੈ ਭੱਟਚਾਰਿਆ ਨੇ ਦੱਸਿਆ ਕਿ ਕੁੱਝ ਟਿਕਟਾਂ ਅਜੇ ਵੀ ਬਚੀਆਂ ਹੋਈਆਂ ਹਨ, ਜਿਨ੍ਹਾਂ ਨੂੰ ਚੌਥੇ ਪੜਾਅ 'ਚ ਵੇਚਿਆ ਜਾਵੇਗਾ। ਭੱਟਚਾਰਿਆ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਤੀਜੇ ਪੜਾਅ ਦੇ ਸਾਰੇ ਟਿਕਟ ਵਿਕ ਗਏ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਹੋਰ ਟਿਕਟ ਨਹੀਂ ਬਚੇ ਹਨ। ਉਨ੍ਹਾਂ ਨਾਲ ਹੀ ਵੀ ਦੱਸਿਆ ਕਿ ਪ੍ਰੀ ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਦੇ ਟਿਕਟ ਵੀ ਬਚੇ ਹਨ।


Related News