ਉਮੇਸ਼ ਯਾਦਵ ਨੇ ਖੇਡਿਆ ਅਜਿਹਾ ਸ਼ਾਟ ਕਿ ਤੋੜ ਦਿੱਤਾ ਬੱਲਾ

Sunday, August 13, 2017 10:42 PM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ 'ਚ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਸ ਦੌਰਾਨ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਉਦੇ ਹੋਏ 96 ਗੇਂਦਾਂ 'ਚ 108 ਦੌੜਾਂ ਦੀ ਪਾਰੀ ਖੇਡੀ। ਪੰਡਯਾ ਦਾ ਸਾਥ ਉਮੇਸ਼ ਯਾਦਵ ਨੇ ਪੂਰੀ ਤਰ੍ਹਾ ਦਿੱਤਾ। ਇਨ੍ਹਾਂ ਦੋਵਾਂ 'ਚ ਆਖਰੀ ਵਿਕਟ ਲਈ 66 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ ਪਰ ਇਸ 'ਚ ਪੰਡਯਾ ਤੋਂ ਇਲਾਵਾ ਯਾਦਵ ਨੇ ਵੀ ਉਸ ਦੌਰਾਨ ਆਪਣਾ ਜੋਸ਼ ਦਿਖਾਇਆ ਜਦੋਂ ਇਕ ਫੁਲਟਾਸ ਗੇਂਦ 'ਤੇ ਆਪਣਾ ਬੱਲਾ ਤੋੜ ਦਿੱਤਾ।
ਯਾਦਵ ਜਦੋਂ ਮੈਚ ਦੇ 118ਵੇਂ ਓਵਰ ਦਾ ਸਾਹਮਣਾ ਕਰ ਰਹੇ ਸਨ ਤਾਂ ਉਨ੍ਹਾ ਦੇ ਸਾਹਮਣੇ ਸਪਿਨ ਗੇਂਦਬਾਜ਼ ਕੁਮਾਰਾ ਗੇਂਦਬਾਜ਼ੀ ਕਰ ਰਹੇ ਸਨ। ਆਪਣੇ ਓਵਰ ਦੀ ਆਖਰੀ ਗੇਂਦ ਕੁਮਾਰਾ ਨੇ ਫੁਲਟਾਸ ਕਰਵਾਈ ਜਿਸ 'ਤੇ ਉਮੇਸ਼ ਨੇ ਜੋਰ ਨਾਲ ਬੱਲਾ ਘੁਮਾਇਆ ਕਿ ਬੱਲਾ 2 ਹਿੱਸਿਆਂ 'ਚ ਟੁੱਟ ਗਿਆ। ਪੰਡਯਾ ਨੇ ਇਸਦੇ ਹੀ ਓਵਰ 'ਚ 26 ਦੌੜਾਂ ਬਣਾਈਆਂ।

PunjabKesari
ਯਾਦਵ ਆਪਣੀ ਗੇਂਦਬਾਜ਼ੀ ਦੌਰਾਨ ਵੀ ਤੋੜ ਚੁੱਕੇ ਹਨ ਬੱਲਾ
ਇਸ ਸਾਲ ਮਾਰਚ 'ਚ ਆਸਟਰੇਲੀਆ ਅਤੇ ਭਾਰਤ 'ਚ ਹੋਏ ਟੈਸਟ ਮੈਚ ਦੇ ਦੌਰਾਨ ਉਮੇਸ਼ ਯਾਦਵ ਨੇ ਇਕ ਜਬਰਦਸ ਗੇਂਦ ਕਰਵਾਈ ਜਿਸ ਨੂੰ ਖੇਡਦੇ ਸਮੇਂ ਗਲੇਨ ਮੈਕਸਵੇਲ ਦਾ ਬੱਲਾ ਟੁੱਟ ਕੇ 2 ਹਿੱਸਿਆਂ 'ਚ ਹੋ ਗਿਆ ਸੀ। ਉਨ੍ਹਾਂ ਨੇ ਦਿਨ ਦੀ ਪਹਿਲੀ ਗੇਂਦ 'ਤੇ ਮੈਕਸਵੇਲ ਦਾ ਬੱਲਾ ਅੱਧਾ ਤੋੜ ਦਿੱਤਾ ਸੀ। ਯਾਦਵ ਦੀ 137 ਕਿ.ਮੀ ਦੀ ਰਫਤਾਰ ਵਾਲੀ ਗੇਂਦ ਅੰਦਰ ਵੱਲ ਆਈ ਅਤੇ ਮੈਕਸਵੇਲ ਦੇ ਬੱਲੇ ਦੇ ਉਪਰ ਵਾਲੇ ਹਿੱਸੇ 'ਤੇ ਲੱਗੀ ਸੀ।

PunjabKesariਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!