ਅਧਿਬਨ ਦੇ ਤੂਫਾਨ ''ਚ ਉਡਿਆ ਯੂਕ੍ਰੇਨ

06/26/2017 5:23:34 AM

ਰੂਸ— ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਲਈ ਅੱਜ ਇਕ ਚੰਗਾ ਦਿਨ ਰਿਹਾ। ਪੁਰਸ਼ ਤੇ ਮਹਿਲਾ ਦੋਵੇਂ ਹੀ ਵਰਗਾਂ ਵਿਚ ਭਾਰਤ ਨੇ ਅੱਜ ਵਾਪਸੀ ਦਾ ਜਜ਼ਬਾ ਦਿਖਾਉਂਦਿਆਂ ਟੂਰਨਾਮੈਂਟ ਵਿਚ ਆਪਣੀ ਹਾਜ਼ਰੀ ਦਾ ਅਹਿਸਾਸ ਕਰਾਇਆ ਤੇ ਤਮਗਾ ਜਿੱਤਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਿਆ।  ਭਾਰਤੀ ਗ੍ਰੈਂਡ ਮਾਸਟਰ ਭਾਸਕਰਨ ਅਧਿਬਨ ਦਾ ਕਦੇ ਹਾਰ ਨਾ ਮੰਨਣ ਦਾ ਜਜ਼ਬਾ ਸਿਰਫ ਉਸ ਨੂੰ ਹੀ ਨਹੀਂ ਸਗੋਂ ਭਾਰਤੀ ਟੀਮ ਨੂੰ ਵੀ ਖਤਰਨਾਕ ਬਣਾ ਦਿੰਦਾ ਹੈ। 
ਇਕ ਵਾਰ ਫਿਰ ਭਾਰਤ ਦੀ ਚੌਥੀ ਜਿੱਤ ਵਿਚ ਭੂਮਿਕਾ ਉਸਦੀ ਚੌਥੀ ਜਿੱਤ ਨੇ ਹੀ ਬੰਨ੍ਹੀ। ਉਸ ਨੇ ਯੂਕ੍ਰੇਨ ਦੇ ਧਾਕੜ ਐਂਟੋਨ ਕੋਰਬੋਵ ਨੂੰ ਹਰਾ ਕੇ ਕੱਲ ਦੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। 
ਪਹਿਲੇ ਬੋਰਡ 'ਤੇ ਵਿਦਿਤ ਗੁਜਰਾਤੀ ਦੇ ਪ੍ਰਦਰਸ਼ਨ ਦੀ ਸਥਿਰਤਾ ਭਾਰਤ ਲਈ ਬੇਹੱਦ ਚੰਗੀ ਸਾਬਿਤ ਹੋ ਰਹੀ ਹੈ। ਉਸਨੇ ਸਾਬਕਾ ਵਿਸ਼ਵ ਚੈਂਪੀਅਨ ਰੂਸਲਾਨ ਪੋਨੋਮਰਿਯੋਵ ਨੂੰ ਬਰਾਬਰੀ 'ਤੇ ਰੋਕ ਕੇ ਅੰਕ ਵੰਡਣ ਦੀ ਕੋਸ਼ਿਸ ਕਰ ਦਿੱਤੀ। ਤੀਜੇ ਬੋਰਡ 'ਤੇ ਸ਼ਸ਼ੀਕਿਰਣ ਦੀ ਸ਼ਾਨਦਾਰ ਫਾਰਮ ਜਾਰੀ ਰਹੀ ਤੇ ਉਸ ਨੇ ਐਲਕਜੈਂਡਰ ਅਰੇਸ਼ਚੇਂਕੋ ਨਾਲ ਡਰਾਅ ਖੇਡਿਆ ਤੇ ਚੌਥੇ ਬੋਰਡ 'ਤੇ ਪਰਿਮਾਰਜਨ ਨੇਗੀ ਨੇ ਅਲਕੈਂਡਰ ਮੋਈਸੇਂਕੋ ਨਾਲ ਮੈਚ ਬਰਾਬਰ ਰੱਖਿਆ। ਇਸ ਦਾ ਨਤੀਜਾ ਇਹ ਰਿਹਾ ਕਿ ਪਿਛਲੇ ਸਾਲ ਬਾਕੂ ਵਿਚ ਯੂਕ੍ਰੇਨ ਤੋਂ 2.5-1.5 ਦੇ ਫਰਕ ਨਾਲ ਹਰਾਉਣ ਵਾਲੇ ਭਾਰਤ ਨੇ ਉਸ ਨੂੰ ਇਸੇ ਫਰਕ ਨਾਲ ਹਰਾਉਂਦੇ ਹੋਏ ਹਿਸਾਬ ਬਰਾਬਰ ਕਰ ਦਿੱਤਾ।
ਇਸ ਜਿੱਤ ਨਾਲ ਭਾਰਤ ਹੁਣ ਅੰਕ ਸੂਚੀ ਵਿਚ 9 ਅੰਕਾਂ ਨਾਲ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ । ਅਗਲੇ ਰਾਊਂਡ ਵਿਚ 11 ਅੰਕਾਂ ਨਾਲ ਦੂਜੇ ਸਥਾਨ 'ਤੇ ਚੱਲ ਰਹੇ ਰੂਸ ਦਾ ਮੁਕਾਬਲਾ ਭਾਰਤ ਨਾਲ ਹੈ। ਚੀਨ 12 ਅੰਕਾਂ ਨਾਲ ਪਹਿਲੇ ਤੇ ਪੋਲੈਂਡ 10 ਅੰਕਾਂ ਨਾਲ ਤੀਜੇ ਸਥਾਨ 'ਤੇ  ਚੱਲ ਰਿਹਾ ਹੈ। ਅਜਿਹੇ ਵਿਚ ਰੂਸ 'ਤੇ ਜਿੱਤ ਹੀ ਭਾਰਤ ਲਈ ਤਮਗੇ ਦਾ ਰਸਤਾ ਖੋਲ੍ਹ ਸਕਦੀ ਹੈ।


Related News