ਅੰਡਰ 19 ਵਰਲਡ ਕੱਪ : ਜ਼ਿੰਬਾਬਵੇ ਦੇ ਖਿਲਾਫ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗਾ ਭਾਰਤ

01/18/2018 2:31:34 PM

ਮਾਉਂਟ ਮੌਂਗਾਨੁਈ (ਨਿਊਜ਼ੀਲੈਂਡ)— ਪਹਿਲਾਂ ਹੀ ਕੁਆਰਟਰਫਾਈਨਲ ਵਿੱਚ ਜਗ੍ਹਾ ਬਣਾ ਚੁੱਕਿਆ ਭਾਰਤ   ਸ਼ੁੱਕਰਵਾਰ ਨੂੰ ਇੱਥੇ ਕਮਜ਼ੋਰ ਮੰਨੀ ਜਾਣ ਵਾਲੀ ਜਿੰਬਾਬਵੇ ਟੀਮ ਨੂੰ ਹਰਾ ਕੇ ਆਈ.ਸੀ.ਸੀ. ਅੰਡਰ-19 ਵਰਲਡ ਕੱਪ ਵਿੱਚ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗਾ । ਸਾਬਕਾ ਚੈਂਪੀਅਨ ਆਸਟਰੇਲੀਆ ਦੇ ਖਿਲਾਫ ‍ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਦੇ ਬਾਅਦ ਭਾਰਤ ਨੇ ਪਪੁਆ ਨਿਊ ਗਿਨੀ ਨੂੰ ਹਰਾ ਦਿੱਤਾ ਸੀ ਅਤੇ ਹੁਣ ਟੀਮ ਦੇ ਕੋਲ ਆਪਣੇ ਅੰਤਿਮ ਲੀਗ ਮੈਚ ਵਿੱਚ ਪ੍ਰਯੋਗ ਕਰਨ ਦਾ ਮੌਕਾ ਹੋਵੇਗਾ । 

ਭਾਰਤ ਲਈ ਲੀਗ ਪੜਾਅ ਵਿੱਚ ਇੱਕਮਾਤਰ ਵੱਡੀ ਚੁਣੌਤੀ ਆਸਟਰੇਲੀਆ ਦੀ ਟੀਮ ਰਹੀ ਜਿਸ ਨੂੰ ਭਾਰਤ ਨੇ ਆਪਣੇ ਆਲਰਾਉਂਡਰ ਪ੍ਰਦਰਸ਼ਨ ਦੀ ਬਦੌਲਤ 100 ਦੌੜਾਂ ਨਾਲ ਹਰਾਇਆ । ਭਾਰਤੀ ਤੇਜ਼ ਗੇਂਦਬਾਜ਼ਾਂ ਕਮਲੇਸ਼ ਨਾਗਰਕੋਟੀ ਅਤੇ ਸ਼ਿਵਮ ਮਾਵੀ ਨੇ ਹੁਣ ਤੱਕ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਇਹ ਹੁਣ ਵੇਖਣਾ ਹੋਵੇਗਾ ਕਿ ਸਾਬਕਾ ਦਿੱਗਜ ਖਿਡਾਰੀ ਅਤੇ ਕੋਚ ਰਾਹੁਲ ਦ੍ਰਵਿੜ ਉਨ੍ਹਾਂ ਨੂੰ ਫਿਰ ਮੈਦਾਨ ਉੱਤੇ ਉਤਾਰਦੇ ਹਨ ਜਾਂ ਕੁਆਰਟਰਫਾਈਨਲ ਲਈ ਤਰੋਤਾਜ਼ਾ ਰੱਖਦੇ ਹਨ ।  

ਸੱਟ ਦਾ ਸ਼ਿਕਾਰ ਇਸ਼ਾਨ ਪੋਰੇਲ ਦੇ ਕਵਰ ਦੇ ਤੌਰ ਉੱਤੇ ਸ਼ਾਮਿਲ ਵਿਦਰਭ ਦੇ ਗੇਂਦਬਾਜ਼ ਆਦਿਤਯ ਠਾਕਰੇ ਨੂੰ ਮੌਕਾ ਮਿਲ ਸਕਦਾ ਹੈ । ਇਸ਼ਾਨ ਦੀ ਅੱਡੀ 'ਤੇ ਸੱਟ ਹੈ ਅਤੇ ਪਪੁਨਾ ਨਿਊ ਗਿਨੀ ਦੇ ਖਿਲਾਫ ਅਰਸ਼ਦੀਪ ਸਿੰਘ  ਨੇ ਉਨ੍ਹਾਂ ਦੀ ਜਗ੍ਹਾ ਲਈ । ਭਾਰਤੀ ਗੇਂਦਬਾਜ਼ੀ ਇਕਾਈ ਕਾਫ਼ੀ ਮਜ਼ਬੂਤ ਲੱਗ ਰਹੀ ਹੈ ਜਿਸ ਵਿੱਚ ਖੱਬੇ ਹੱਥ ਦੇ ਸਪਿਨਰ ਅਨੁਕੂਲ ਰਾਏ ਤੇਜ਼ ਗੇਂਦਬਾਜ਼ਾਂ ਦਾ ਸਾਥ ਨਿਭਾ ਰਹੇ ਹਨ । ਕਪਤਾਨ ਪ੍ਰਿਥਵੀ ਸ਼ਾਅ ਦੀ ਕਪਤਾਨੀ ਵਿੱਚ ਭਾਰਤ ਦਾ ਸਿਖਰਲਾ ਬੱਲੇਬਾਜ਼ੀ ਕ੍ਰਮ ਸ਼ਾਨਦਾਰ ਫ਼ਾਰਮ ਵਿੱਚ ਹੈ ਅਤੇ ਹੁਣ ਤੱਕ ਮੁਸ਼ਕਲ ਹਾਲਾਤ ਵਿੱਚ ਉਨ੍ਹਾਂ ਦੀ ਪ੍ਰੀਖਆ ਨਹੀਂ ਹੋ ਸਕੀ ਹੈ ।  

ਜ਼ਿੰਬਾਬਵੇ ਦੇ ਗੇਂਦਬਾਜ਼ੀ ਹਮਲੇ ਦੇ ਖਿਲਾਫ ਭਾਰਤੀ ਬੱਲੇਬਾਜ਼ਾਂ ਦੇ ਆਸਾਨੀ ਨਾਲ ਦੌੜਾਂ ਬਣਾਉਣ ਦੀ ਉਮੀਦ ਹੈ ਜਿਸਦੇ ਖਿਲਾਫ ਆਸਟਰੇਲੀਆ ਨੇ ਬੁੱਧਵਾਰ ਨੂੰ 7 ਵਿਕਟਾਂ ਦੀ ਆਸਾਨ ਜਿੱਤ ਦਰਜ ਕੀਤੀ । ਜ਼ਿੰਬਾਬਵੇ ਹੁਣ ਜੇਕਰ ਉਲਟਫੇਰ ਭਰੀ ਜਿੱਤ ਦਰਜ ਨਹੀਂ ਕਰਦਾ ਹੈ ਤਾਂ ਗਰੁੱਪ-ਬੀ ਤੋਂ ਭਾਰਤ ਅਤੇ ਆਸਟਰੇਲੀਆ ਦਾ ਕੁਆਰਟਰਫਾਈਨਲ ਵਿੱਚ ਜਗ੍ਹਾ ਬਣਾਉਣਾ ਲਗਭਗ ਤੈਅ ਹੈ ।  

ਅੰਡਰ-19 ਵਿੱਚ ਭਾਰਤ ਨੇ ਹੁਣ ਤੱਕ ਜ਼ਿੰਬਾਬਵੇ ਦੇ ਖਿਲਾਫ 4 ਮੈਚਾਂ ਵਿੱਚੋਂ ਇੱਕ ਵੀ ਮੈਚ ਨਹੀਂ ਗੁਆਇਆ ਹੈ । ਦੋਨਾਂ ਟੀਮਾਂ ਵਿਚਾਲੇ ਪਹਿਲਾ ਮੈਚ 2005 ਵਿੱਚ ਐਫਰੋ-ਏਸ਼ੀਆ ਅੰਡਰ 19 ਕੱਪ ਦੇ ਦੌਰਾਨ ਖੇਡਿਆ ਗਿਆ ਸੀ ।  

ਟੀਮਾਂ ਇਸ ਤਰ੍ਹਾਂ ਹਨ :  
ਭਾਰਤ :  ਪ੍ਰਿਥਵੀ ਸ਼ਾਅ (ਕਪਤਾਨ),  ਸ਼ੁਬਮਨ ਗਿੱਲ, ਆਰਯਨ ਜੁਯਾਲ, ਅਭੀਸ਼ੇਕ ਸ਼ਰਮਾ, ਅਰਸ਼ਦੀਪ ਸਿੰਘ,  ਹਾਰਵਿਕ ਦੇਸਾਈ, ਮਨਜੋਤ ਕਾਲੜਾ, ਕਮਲੇਸ਼ ਨਾਗਰਕੋਟੀ, ਪੰਕਜ ਯਾਦਵ,  ਰੀਆਨ ਪਰਾਗ, ਹਿਮਾਂਸ਼ੁ ਰਾਣਾ,  ਅਨੁਕੂਲ ਰਾਏ, ਸ਼ਿਵਮ ਮਾਵੀ ਅਤੇ ਸ਼ਿਵ ਸਿੰਘ।   

ਜ਼ਿੰਬਾਬਵੇ :  ਲੀਆਮ ਰੋਚੇ (ਕਪਤਾਨ), ਰਾਬਰਟ ਚਿਮਹਿਨਿਆ, ਜੋਨਾਥਨ ਕੋਨੋਲੀ, ਐਲੇਸਟਰ ਫਰਾਸਟ, ਟੈਨ ਹੈਰੀਸਨ, ਵੇਸਲੇ ਮਾਧੇਵੇਰ, ਤਨੁਨੁਰਵਾ ਮਾਕੋਨੀ, ਡੋਨਾਲਡ ਮਲਾਂਬੋ, ਤਿਨਾਸ਼ੇ ਨੇਨਹੁੰਜੀ, ਐਨਕੋਸਿਲਾਤੁ ਨੂਨੂ,  ਕੀਰਨ ਰੋਬਿੰਸਨ, ਜੇਡੇਨ ਸ਼ਾਦੇਨਡੋਰਫ ਅਤੇ ਮਿਲਟਨ ਸ਼ੁੰਬਾ ।


Related News