ਸੰਤ ਮੋਹਨ ਦਾਸ ਸਕੂਲ ਕਬੱਡੀ ਖੇਡ ਵਿੰਗ ਦੇ ਟਰਾਇਲ 28 ਤੋਂ

07/26/2017 11:46:19 PM

ਫਰੀਦਕੋਟ (ਜੱਸੀ, ਹਾਲੀ)— ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) 'ਚ ਅਲਾਟ ਹੋਏ ਲੜਕੀਆਂ ਦੇ ਕਬੱਡੀ ਨੈਸ਼ਨਲ ਸਟਾਈਲ ਦੇ ਉਮਰ ਗਰੁੱਪ 14, 17 ਤੇ 19 (ਲੜਕੀਆਂ) ਦੇ ਪੰਜਾਬ ਭਰ 'ਚ ਇਕੋ-ਇਕ ਸਪੋਰਟਸ ਵਿੰਗ ਦੇ ਟਰਾਇਲ ਖੇਡ ਵਿਭਾਗ ਵੱਲੋਂ 28 ਜੁਲਾਈ ਨੂੰ ਸਕੂਲ ਦੇ ਕੈਂਪਸ 'ਚ ਸਵੇਰੇ 9 ਵਜੇ ਲਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਕਿਹਾ ਕਿ ਇਹ ਸਪੋਰਟਸ ਵਿੰਗ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਹੈ। ਇਸ ਵਿੰਗ 'ਚ ਚੁਣੀਆਂ ਗਈਆਂ ਖਿਡਾਰਨਾਂ ਨੂੰ ਮੁਫਤ ਪੜ੍ਹਾਈ, ਖੇਡਾਂ ਦਾ ਸਾਮਾਨ, ਟਰੈਕ ਸੂਟ, ਬੂਟ, ਰਿਹਾਇਸ਼ ਤੇ ਵਧੀਆ ਕਿਸਮ ਦੀ ਡਾਈਟ ਵੀ ਦਿੱਤੀ ਜਾਵੇਗੀ।  ਵਿੰਗ 'ਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਤਜਰਬੇਕਾਰ ਤੇ ਸੀਨੀਅਰ ਕੋਚਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਇਸ ਵਿੰਗ 'ਚ ਚੁਣੀਆਂ ਜਾਣ ਵਾਲੀਆਂ ਖਿਡਾਰਨਾਂ ਪੰਜਾਬ ਪੱਧਰ 'ਤੇ ਸਿੱਧਾ ਭਾਗ ਲੈਣਗੀਆਂ।


Related News