ਅੱਜ ਦੇ ਦਿਨ ਹੀ ਸਚਿਨ ਨੇ ਤੋੜਿਆ ਸੀ ਬ੍ਰਾਇਨ ਲਾਰਾ ਦਾ ਖਾਸ ਰਿਕਾਰਡ

10/17/2017 4:28:27 PM

ਨਵੀਂ ਦਿੱਲੀ— ਕ੍ਰਿਕਟ ਦੇ ਇਤਿਹਾਸ 'ਚ ਵੱਡੇ ਰਿਕਾਰਡਸ ਨੂੰ ਆਪਣੇ ਨਾਂ ਕਰਨ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਇਸ ਦਿਨ ਅਰਥਾਤ 17 ਅਕਤੂਬਰ 2008 ਨੂੰ ਸਚਿਨ ਨੇ ਆਸਟਰੇਲੀਆ ਦੇ ਖਿਲਾਫ ਖੇਡਦੇ ਹੋਏ ਪਹਿਲੀ ਪਾਰੀ 'ਚ ਕੈਰੇਬੀਆਈ ਬੱਲੇਬਾਜ਼ ਬ੍ਰਾਇਨ ਲਾਰਾ ਦੇ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਤੋੜ ਦਿੱਤਾ ਸੀ।

ਭਾਰਤ ਨੇ ਇਹ ਮੈਚ ਚੰਡੀਗੜ੍ਹ 'ਚ ਆਸਟਰੇਲੀਆ ਦੇ ਖਿਲਾਫ ਖੇਡਿਆ ਸੀ, ਜੋ ਸਚਿਨ ਦੇ ਟੈਸਟ ਕਰੀਅਰ ਦਾ 152ਵਾਂ ਮੈਚ ਸੀ। ਇਸ ਮੈਚ 'ਚ ਸਚਿਨ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 88 ਦੌੜਾਂ ਬਣਾਈਆਂ ਅਤੇ ਟੈਸਟ ਕ੍ਰਿਕਟ 'ਚ 12000 ਦੌੜਾਂ ਦਾ ਅੰਕੜਾ ਵੀ ਪੂਰਾ ਕੀਤਾ। ਅਜਿਹਾ ਕਾਰਨਾਮਾ ਕਰਕੇ ਉਨ੍ਹਾਂ ਨੇ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਦਿੱਤਾ ਸੀ। ਜ਼ਿਕਰਯੋਗ ਹੈ ਕਿ ਲਾਰਾ ਨੇ ਟੈਸਟ ਕ੍ਰਿਕਟ 'ਚ 11953 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ 50ਵਾਂ ਅਰਧ ਸੈਂਕੜਾ ਵੀ ਪੂਰਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਇਸ ਟੈਸਟ ਮੈਚ 'ਚ ਪਹਿਲੀ ਪਾਰੀ 'ਚ ਭਾਰਤ ਨੇ 469 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਆਸਟਰੇਲੀਆ ਦੀ 268 ਦੌੜਾਂ 'ਤੇ ਪੂਰੀ ਟੀਮ ਆਲਆਊਟ ਹੋ ਗਈ ਅਤੇ ਟੀਮ ਇੰਡੀਆ ਨੇ ਦੂਜੀ ਪਾਰੀ 'ਚ 314 ਦੌੜਾਂ ਬਣਾਈਆਂ, ਪਰ ਆਸਟਰੇਲੀਆਈ ਟੀਮ 195 ਦੌੜਾਂ 'ਤੇ ਆਲਆਊਟ ਹੋ ਗਈ। ਇਸ ਵੱਡੇ ਸਕੋਰ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ 320 ਦੌੜਾਂ ਨਾਲ ਹਰਾਇਆ।


Related News