ਰੇਲਵੇ ਦੀ ਸੀਨੀਅਰ ਰਾਸ਼ਟਰੀ ਹਾਕੀ ''ਚ ਖਿਤਾਬੀ ਹੈਟ੍ਰਿਕ

06/26/2017 2:14:48 AM

ਲਖਨਊ— ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਐਤਵਾਰ ਨੂੰ ਪੇਨਲਟੀ ਸ਼ੂਟ ਆਊਟ 'ਚ 3-0 ਨਾਲ ਹਰਾ ਕੇ ਸੱਤਵੇਂ ਰਾਸ਼ਟਰੀ ਹਾਕੀ ਮੁਕਾਬਲੇ ਪੁਰਸ਼ ਏ ਡਿਵਿਜਨ ਦਾ ਖਿਚਾਬ ਜਿੱਤ ਲਿਆ। ਰੇਲਵੇ ਨੇ ਲਗਾਤਾਰ ਤੀਜੇ ਸਾਲ ਇਹ ਖਿਤਾਬ ਜਿੱਤਿਆ ਹੈ। ਦੋਵੇਂ ਟੀਮਾਂ ਨਿਰਧਾਰਤ ਸਮੇਂ ਤੱੱਕ 1-1 ਨਾਲ ਬਰਾਬਰ ਸੀ। ਇਸ ਤੋਂ ਪਹਿਲਾਂ ਪੰਜਾਬ ਨੇ ਚੰਡੀਗੜ੍ਹ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਬੈਂਕ ਟੀਮ ਲਈ ਪਹਿਲਾਂ ਗੋਲ 15ਵੇਂ ਮਿੰਟ 'ਚ ਗਗਨਪ੍ਰੀਤ ਸਿੰਘ ਨੇ ਪੇਨਲਟੀ ਕਾਰਨਰ 'ਤੇ ਕੀਤਾ। ਰੇਲਵੇ ਨੂੰ ਅਮਿਤ ਰੋਹੀਦਾਸ ਨੇ 18ਵੇਂ ਮਿੰਟ 'ਚ ਪੇਨਲਟੀ ਕਾਰਨਰ 'ਤੇ ਗੋਲ ਕਰ ਕੇ ਬਰਾਬਰੀ ਦਿਵਾਈ। ਸ਼ੂਟ ਆਊਟ'ਚ ਰੇਲਵੇ ਲਈ ਰਾਜੂ ਪਾਲ, ਸ਼ੇਖ ਗੌੜਾ ਅਤੇ ਨੀਲ ਕਾਂਤ ਸ਼ਰਮਾ ਨੇ ਗੋਲ ਕੀਤੇ। ਕਾਂਸੀ ਤਮਗੇ ਲਈ ਪੰਜਾਬ ਦੀ ਜਿੱਤ 'ਚ ਬਲਵਿੰਦਰ ਸਿੰਘ ਨੇ 9ਵੇਂ ਅਤੇ ਸਰਬਜੀਤ ਸਿੰਘ ਨੇ ਦੂਜੇ ਕੁਆਰਟਰ ਦੇ ਆਖੀਰ 'ਚ ਗੋਲ ਕੀਤੇ। ਚੰਡੀਗੜ੍ਹ ਦਾ ਸਿਰਫ ਇਕ ਗੋਲ ਦਮਨਦੀਪ ਸਿੰਘ ਨੇ 52ਵੇਂ ਮਿੰਟ 'ਚ ਕੀਤਾ।


Related News