ਹਰਿਆਣਾ ਦੀ ਤੇਲੁਗੂ 'ਤੇ ਰੋਮਾਂਚਕ ਜਿੱਤ

10/08/2017 11:36:48 AM

ਜੈਪੁਰ, (ਬਿਊਰੋ)— ਤਜਰਬੇਕਾਰ ਰੇਡਰ ਵਜ਼ੀਰ ਸਿੰਘ ਦੇ ਅੰਤਿਮ ਦੋ ਮਿੰਟਾਂ 'ਚ ਦੋ ਸਫਲ ਰੇਡ ਦੀ ਬਦੌਲਤ ਹਰਿਆਣਾ ਸਟੀਲਰਸ ਨੇ ਤੇਲੁਗੂ ਟਾਈਟਨਸ ਨੂੰ ਸ਼ਨੀਵਾਰ ਨੂੰ 32-30 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਪਲੇਆਫ ਦੇ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ। ਹਰਿਆਣਾ ਦੀ ਜ਼ੋਨ ਏ 'ਚ 20 ਮੈਚਾਂ 'ਚ ਇਹ 11ਵੀਂ ਜਿੱਤ ਹੈ ਅਤੇ ਹੁਣ ਉਨ੍ਹਾਂ ਦੇ 69 ਅੰਕ ਹੋ ਗਏ ਹਨ। ਉਹ ਆਪਣੇ ਜ਼ੋਨ 'ਚ ਦੂਜੇ ਸਥਾਨ 'ਤੇ ਹੈ। 

ਦੂਜੇ ਪਾਸੇ ਤੇਲੁਗੂ ਦੀ 21 ਮੈਚਾਂ 'ਚ ਇਹ 12ਵੀਂ ਹਾਰ ਹੈ ਅਤੇ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਹਰਿਆਣਾ ਨੇ ਇਸ ਮੁਕਾਬਲੇ 'ਚ ਅੱਧੇ ਸਮੇਂ ਤੱਕ 16-11 ਦੀ ਬੜ੍ਹਤ ਬਣਾਈ ਹੋਈ ਸੀ। ਮੈਚ 'ਚ 2 ਮਿੰਟ ਬਾਕੀ ਰਹਿੰਦੇ ਸਕੋਰ 30-30 ਨਾਲ ਬਰਾਬਰ ਹੋ ਚੁੱਕਾ ਸੀ। ਵਜ਼ੀਰ ਨੇ ਅੰਤਿਮ ਦੋ ਮਿੰਟਾਂ 'ਚ 2 ਸਫਲ ਰੇਡ ਲਗਾਉਂਦੇ ਹੋਏ ਹਰਿਆਣਾ ਨੂੰ 2 ਅੰਕ ਦੇ ਫਰਕ ਨਾਲ ਜਿੱਤ ਦਿਵਾ ਦਿੱਤੀ। ਵਜ਼ੀਰ 21 ਰੇਡ 'ਚ 14 ਅੰਕ ਜੁਟਾ ਕੇ ਹਰਿਆਣਾ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਰਹੇ। ਤੇਲੁਗੂ ਦੇ ਲਈ ਰਾਹੁਲ ਚੌਧਰੀ ਨੇ 11 ਅੰਕ ਜੁਟਾਏ।


Related News