ਮੈਥਿਊ ਵੇਡ ਦੇ ਆਊਟ ਹੋਣ 'ਤੇ ਕੋਹਲੀ ਦਾ ਸੀ ਅਜਿਹਾ ਰਿਐਕਸ਼ਨ

09/22/2017 11:02:10 PM

ਨਵੀਂ ਦਿੱਲੀ—ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਹਮਲਾਵਰ ਰਵੱਈਆ ਕਾਰਨ ਮਸ਼ਹੂਰ ਹਨ। ਮੈਚ ਦੇ ਸ਼ੁਰੂ ਤੋਂ ਅੰਤ ਤਕ ਉਨ੍ਹਾਂ ਨੂੰ ਹਮੇਸ਼ਾ ਗੁੱਸੇ 'ਚ ਦੇਖਿਆ ਜਾਂਦਾ ਹੈ। ਜਿੱਤ ਦੀ ਭੁੱਖ ਉਨ੍ਹਾਂ ਨੂੰ ਇੰਨੀ ਹੈ ਕਿ ਜੇਕਰ ਕੋਈ ਫਿਲਡਰ ਕੈਚ ਛੱਡ ਦਿੰਦਾ ਹੈ ਤਾਂ ਉਹ ਆਪਣਾ ਗੁੱਸਾ ਉਸ 'ਤੇ ਸੁੱਟ ਦਿੰਦੇ ਹਨ ਅਤੇ ਮੈਚ ਜਿੱਤਣ ਲਈ ਆਖਰੀ ਦਮ ਤਕ ਟੀਮ 'ਚ ਜੋਸ਼ ਭਰਦੇ ਰਹਿੰਦੇ ਹਨ। ਉਨ੍ਹਾਂ ਦੇ ਗੁੱਸੇ ਦਾ ਇਕ ਵਾਕਿਆ ਦੂਜੇ ਵਨਡੇ 'ਚ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਵਾਰ ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਕੋਈ ਆਪਣੀ ਟੀਮ ਦਾ ਖਿਡਾਰੀ ਨਹੀਂ ਬਲਕਿ ਦੂਜੇ ਵਨਡੇ 'ਚ ਆਸਟਰੇਲੀਆ ਟੀਮ ਦੇ ਵਿਕਟਕੀਪਰ ਮੈਥਿਊ ਵੇਡ ਹੋਏ।


ਮੈਚ ਦੇ 33ਵਾਂ ਓਵਰ ਜਦੋਂ ਕੁਲਦੀਪ ਯਾਦਵ ਕਰਨ ਆਏ। ਉਨ੍ਹਾਂ ਨੇ ਵੇਡ ਨੂੰ ਓਵਰ ਦੀ ਦੂਜੀ ਗੇਂਦ 'ਚ ਬੋਲਡ ਕਰ ਦਿੱਤਾ। ਵੇਡ ਸਿਰਫ 2 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੁੰਦੇ ਹੀ ਪੂਰੀ ਟੀਮ ਜਸ਼ਨ ਮਨਾਉਣ ਲਈ ਪਰ ਕਪਤਾਨ ਕੋਹਲੀ ਦਾ ਵੇਡ 'ਤੇ ਗੁੱਸਾ ਸਾਫ ਦਿਖਿਆ। ਵੇਡ ਜਦੋਂ ਕ੍ਰੀਜ ਛੱਡਣ ਲੱਗੇ ਤਾਂ ਉਸ ਦੌਰਾਨ ਕੋਹਲੀ ਉਨ੍ਹਾਂ ਦੇ ਵੱਲ ਵੱਧੇ ਅਤੇ ਉਨ੍ਹਾਂ ਨੂੰ ਕੁਝ ਕਹਿੰਦੇ ਹੋਏ ਅੱਗੇ ਨਿਕਲ ਗਏ। ਹਾਲਾਂਕਿ ਵੇਡ ਨੇ ਕੋਹਲੀ ਦੀ ਗੱਲ ਨੂੰ ਅਨਦੇਖਾ ਕੀਤਾ ਅਤੇ ਆਰਾਮ ਨਾਲ ਨਿਕਲ ਗਏ।


ਕੋਹਲੀ ਦਾ ਇਹ ਰਿਐਕਸ਼ਨ ਕੈਮਰੇ 'ਚ ਕੈਦ ਹੋ ਗਿਆ, ਜੋ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਕੋਹਲੀ ਬੱਲੇਬਾਜ਼ੀ ਕਰ ਰਹੇ ਸੀ ਤਾਂ ਉਸ ਸਮੇਂ ਮੈਥਿਊ ਵੇਡ ਵਿਕਟ ਦੇ ਪਿੱਛੇ ਉਨ੍ਹਾਂ ਨੂੰ ਉਕਸਾਉਂਦੇ ਨਜ਼ਰ ਆਏ ਤਾਂਕਿ  ਉਹ ਗਲਤ ਸ਼ਾਟ ਖੇਡ ਕੇ ਆਊਟ ਹੋ ਗਏ। ਕੋਹਲੀ ਨੇ 92 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤੀ ਟੀਮ ਆਸਟਰੇਲੀਆ 'ਤੇ 50 ਦੌੜਾਂ ਨਾਲ ਜਿੱਤ ਦਰਜ ਕੀਤੀ। ਭਾਰਤ ਨੇ 5 ਵਨਡੇ ਮੈਚਾਂ ਦੀ ਸੀਰੀਜ਼ 'ਚ ਆਸਟਰੇਲੀਆ 'ਤੇ 2-0 ਦੀ ਬੜਤ ਬਣਾ ਲਈ ਹੈ। ਹੁਣ ਤੀਜਾ ਮੈਚ 24 ਸਤੰਬਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ।


Related News