ਇਸ ਜਿੱਤ ਨੇ ਮੈਨੂੰ ਦੱਸਿਆ ਕਿ ਸੁਪਨੇ ਦੇਖਣਾ ਨਾ ਛੱਡੋ : ਬੋਪੰਨਾ

06/14/2017 3:41:17 PM

ਨਵੀਂ ਦਿੱਲੀ — ਪਹਿਲੀ ਗ੍ਰੈਂਡ ਸਲੈਮ ਖਿਤਾਬੀ ਜਿੱਤ ਦਰਜ ਕਰਨ ਵਾਲੇ ਰੋਹਨ ਬੋਪੰਨਾ ਨੇ ਕਿਹਾ ਕਿ ਫ੍ਰੈਂਚ ਓਪਨ 'ਚ ਉਸ ਦੀ ਮਿਸ਼ਰਤ ਡਬਲ ਖਿਤਾਬੀ ਜਿੱਤ ਨੇ ਉਸ ਦਾ ਇਹ ਭਰੋਸਾ ਮਜ਼ਬੂਤ ਕਰ ਦਿੱਤਾ ਹੈ ਕਿ ਕਿਸੇ ਨੂੰ ਸੁਪਨੇ ਦੇਖਣਾ ਨਹੀਂ ਛੱਡਣਾ ਚਾਹੀਦਾ ਹੈ। ਬੋਪੰਨਾ ਨੂੰ ਪੇਸ਼ੇਵਰ ਬਣਨ ਤੋਂ ਬਾਅਦ ਗ੍ਰੈਂਡਸਲੇਮ ਟਰਾਫੀ ਜਿੱਤਣ ਲਈ 14 ਸਾਲ ਤੱਕ ਇੰਤਜ਼ਾਰ ਕਰਨਾ ਪਿਆ। ਉਸ ਨੇ ਗੈਬ੍ਰਿਏਲਾ ਦਾਬ੍ਰੋਵਸਕੀ ਦੇ ਨਾਲ ਫ੍ਰੈਂਚ ਓਪਨ ਮਿਸ਼ਰਿਤ ਡਬਲ ਆਪਣੇ ਨਾਂ ਕੀਤਾ। ਇਸ 37 ਸਾਲਾ ਦੇ ਖਿਡਾਰੀ ਨੇ ਕਿਹਾ ਕਿ ਇੰਤਜ਼ਾਰ ਕਰਨਾ ਚੰਗਾ ਰਿਹਾ। ਅਜਿਹਾ ਨਹੀਂ ਹੈ ਕਿ ਹਾਰ ਅਤੇ ਮੁਸ਼ਕਿਲ ਦੌਰ ਹੀ ਕੁੱਝ ਸਿਖਾਉਂਦਾ ਹੈ ਬਲਕਿ ਕਦੇ-ਕਦੇ ਕਈ ਜਿੱਤਾਂ ਵੀ ਕੁੱਝ ਚੀਜ਼ਾਂ ਦਾ ਸੰਕੇਤ ਦਿੰਦੀਆਂ ਹਨ। ਬੋਪੰਨਾ ਗ੍ਰੈਂਡਸਲੇਮ ਖਿਤਾਬ ਜਿੱਤਣ ਵਾਲੇ ਚੌਥੇ ਭਾਰਤੀ ਖਿਡਾਰੀ ਹਨ। ਉਸ ਨੇ ਖੇਡ ਮੰਤਰੀ ਵਿਜੇ ਗੋਇਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਕਦੇ ਸੁਪਨੇ ਦੇਖਣਾ ਨਾ ਛੱਡੋ। ਇਹ ਹੀ ਚੀਜ਼ ਹੈ ਜੋ ਤੁਹਾਨੂੰ ਅੱਗੇ ਵਧਾਉਂਦੀ ਹੈ। ਇਸ 16 ਏ. ਟੀ. ਪੀ. ਖਿਤਾਬ ਜਿੱਤਣ ਵਾਲੇ ਖਿਡਾਰੀ ਬੋਪੰਨਾ ਨੇ ਭਾਰਤ ਨੂੰ ਡੇਵਿਸ ਕੱਪ 'ਚ ਸਿੰਗਲ 'ਚ ਕੁੱਝ ਯਾਦਗਾਰ ਜਿੱਤਾਂ ਦਿਲਾਈਆਂ ਹਨ। ਉਸ ਨੇ ਕਿਹਾ ਕਿ ਉਮਰ ਤਾਂ ਕੇਵਲ ਇਕ ਨੰਬਰ ਹੈ। ਤੁਸੀਂ ਉਪਲੱਬਧੀਆਂ ਲਈ ਸਮੇਂ ਸੀਮਾਂ ਨਿਰਧਾਰਿਤ ਨਹੀਂ ਕਰ ਸਕਦੇ। ਜਦੋਂ ਤੱਕ ਤੁਹਾਡਾ ਖੁਦ ਦਾ ਭਰੋਸਾ ਹੈ ਅਤੇ ਤੁਸੀਂ ਸਖ਼ਤ ਮਿਹਨਤ ਜਾਰੀ ਰੱਖਦੇ ਹੋ ਤਾਂ ਕੋਈ ਵੀ ਚੀਜ਼ ਤੁਹਾਨੂੰ ਨਹੀਂ ਰੋਕ ਸਕਦੀ। ਮੈਂ ਆਪਣੇ ਟੀਚੇ ਵੱਲ ਵੱਧਣਾ ਜਾਰੀ ਰੱਖਿਆ। ਹਰ ਦਿਨ, ਮੈਂ ਖੁਸ਼ ਹਾਂ ਕਿ ਮੇਰੀ ਟੀਮ ਨੇ ਵੀ ਕਾਫੀ ਕੋਸ਼ਿਸ਼ ਕੀਤੀ। ਟੈਨਿਸ ਹਾਲਾਂਕਿ ਵਿਅਕਤੀਗਤ ਖੇਡ ਹੈ ਪਰ ਸਾਰਿਆਂ ਨੇ ਇਸ 'ਚ ਯੋਗਦਾਨ ਦਿੱਤਾ।   
 


Related News