ਇਤਿਹਾਸ ਦੀਆਂ ਸਰਵਸ਼੍ਰੇਸ਼ਠ ਟੀਮਾਂ ''ਚੋਂ ਇਕ ਹੈ ਇਹ ਟੀਮ : ਕੋਂਸਟੇਨਟਾਈਨ

10/12/2017 3:31:19 PM

ਬੈਂਗਲੁਰੂ, (ਬਿਊਰੋ)— ਭਾਰਤ ਦੇ ਮਕਾਊ ਨੂੰ 4-1 ਨਾਲ ਹਰਾ ਕੇ 2019 ਦੇ ਏ.ਐੱਫ.ਸੀ. ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰਨ ਦੇ ਬਾਅਦ ਟੀਮ ਦੇ ਕੋਚ ਸਟੀਫਨ ਕੋਂਸਟੇਨਟਾਈਨ ਨੇ ਇਸ ਟੀਮ ਨੂੰ ਇਤਿਹਾਸ ਦੀਆਂ ਸਰਵਸ਼੍ਰੇਸ਼ਠ ਟੀਮਾਂ 'ਚੋਂ ਇਕ ਕਰਾਰ ਦਿੱਤਾ ਹੈ। ਕੋਚ ਕੋਂਸਟੇਨਟਾਈਨ ਦੇ ਨਾਲ ਹੀ ਕਪਤਾਨ ਸੁਨੀਲ ਛੇਤਰੀ ਨੇ ਵੀ ਕਿਹਾ, ਅਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ ਪਰ ਸਾਨੂੰ ਇਸ ਸਫਲਤਾ ਦੇ ਬਾਅਦ ਸਤਵੇਂ ਆਸਮਾਨ 'ਤੇ ਨਹੀਂ ਜਾਣਾ ਹੋਵੇਗਾ ਅਤੇ ਗਰੁੱਪ 'ਚ ਚੋਟੀ 'ਤੇ ਬਣੇ ਰਹਿਣ ਦੇ ਲਈ ਸਖਤ ਮਿਹਨਤ ਜਾਰੀ ਰੱਖਣੀ ਹੋਵੇਗੀ।

ਭਾਰਤ ਨੇ ਬੁੱਧਵਾਰ ਨੂੰ ਸ਼੍ਰੀ ਕਾਂਤੀਰਵਾ ਸਟੇਡੀਅਮ 'ਚ ਮਕਾਊ ਨੂੰ ਏ.ਐੱਫ.ਸੀ. ਏਸ਼ੀਅਨ ਕੱਪ ਕੁਆਲੀਫਾਇਰਸ 'ਚ 4-1 ਨਾਲ ਹਰਾਇਆ ਸੀ ਅਤੇ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਇਸ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰ ਲਿਆ ਸੀ। ਇਸ ਜਿੱਤ ਦੇ ਬਾਅਦ ਭਾਰਤ ਗਰੁੱਪ ਏ 'ਚ ਚਾਰ ਮੈਚਾਂ 'ਚ 12 ਅੰਕ ਲੈ ਕੇ ਮਾਰੀਸ਼ਸ, ਕਿਰਗੀਜ਼ ਗਣਰਾਜ ਅਤੇ ਮਕਾਊ ਤੋਂ ਅੱਗੇ ਹੈ। ਕੋਂਸਟੇਨਟਾਈਨ ਨੇ ਮੈਚ ਤੋਂ ਬਾਅਦ ਕਿਹਾ, ''ਅਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ ਪਰ ਕੰਮ ਅਜੇ ਪੂਰਾ ਨਹੀਂ ਹੋਇਆ ਹੈ। ਅਸੀਂ ਗਰੁੱਪ 'ਚ ਪਹਿਲੇ ਨੰਬਰ 'ਤੇ ਰਹਿਣਾ ਚਾਹੁੰਦੇ ਹਾਂ ਪਰ ਅਸੀਂ ਢਿੱਲੇ ਨਹੀਂ ਪਵਾਂਗੇ ਅਤੇ ਲੰਬਾ ਜਸ਼ਨ ਨਹੀਂ ਮਨਾਵਾਂਗੇ। ਸਾਨੂੰ ਆਪਣੇ ਕੰਮ 'ਤੇ ਛੇਤੀ ਪਰਤਨਾ ਹੋਵੇਗਾ ਕਿਉਂਕਿ ਸਾਨੂੰ ਛੇਤੀ ਹੀ ਮਿਆਂਮਾਰ ਨਾਲ ਖੇਡਣਾ ਹੈ।''


Related News