ਇਸ ਐਤਵਾਰ ਨੂੰ ਭਾਰਤ ਤੇ ਪਾਕਿ ਵਿਚਾਲੇ ਹੋਣਗੇ ਕ੍ਰਿਕਟ ਅਤੇ ਹਾਕੀ ਦੇ ਮਹਾ-ਮੁਕਾਬਲੇ

06/16/2017 8:47:03 PM

ਲੰਡਨ— ਇਹ ਐਤਵਾਰ ਇਸ ਵਾਰ ਕੁਝ ਖਾਸ ਹੋਣ ਜਾ ਰਿਹਾ ਹੈ, ਇਸ ਦਿਨ ਭਾਰਤ ਅਤੇ ਪਾਕਿਸਤਾਨ ਟੀਮਾਂ ਕ੍ਰਿਕਟ ਅਤੇ ਹਾਕੀ ਦੇ ਮਹਾ-ਮੁਕਾਬਲੇ 'ਚ ਹਿੱਸਾ ਲੈ ਰਹਿਆਂ ਹਨ। ਕ੍ਰਿਕਟ ਅਤੇ ਹਾਕੀ 'ਚ ਏਸ਼ੀਆ ਦੀ ਇਨ੍ਹਾਂ ਦੋਵੇਂ ਮੁੱਖ ਵਿਰੋਧੀ ਟੀਮਾਂ ਦੇ ਵਿਚਾਲੇ ਇਹ ਬਿਹਤਰੀਨ ਮੌਕਾ ਹੋਵੇਗਾ ਜਦੋਂ ਇਕ ਹੀ ਦਿਨ ਇਹ ਕ੍ਰਿਕਟ ਅਤੇ ਹਾਕੀ ਦੇ ਐਸਟਰੋ ਟਰਫ 'ਤੇ ਭਿੜਨਗੇ। ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ ਜਦੋਂ ਕਿ ਦੋਵੇਂ ਦੇਸਾਂ ਦੀ ਹਾਕੀ ਟੀਮਾਂ ਐੱਫ. ਆਈ. ਐੱਚ. ਵਰਲਡ ਲੀਗ ਸੈਮੀਫਾਈਨਲ ਦਾ ਪੂਲ 'ਬੀ' ਮੈਚ ਖੇਡਣ ਲਈ ਉਤਰਨ ਗਿਆ। ਇਹ ਵੀ ਦਿਲਚਸਪ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਵੀ ਪੂਲ 'ਬੀ' 'ਚ ਸ਼ਾਮਲ ਸੀ।
ਭਾਰਤੀ ਟੀਮ ਨੇ ਚੈਂਪੀਅਨਸ ਟਰਾਫੀ ਦੇ ਆਪਣੇ ਉਦਘਾਟਨ ਮੁਕਾਬਲੇ 'ਚ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਸੀ ਅਤੇ ਇਸ ਦੇ ਨਾਲ ਹੀ ਹਾਕੀ ਟੀਮ ਨੇ ਵਰਲਡ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕਾਟਲੈਂਡ ਨੂੰ 4-1 ਨਾਲ ਹਰਾਇਆ ਸੀ। ਪਰ ਪਾਕਿਸਤਾਨ ਦੀ ਹਾਕੀ ਟੀਮ ਨੂੰ ਪਹਿਲੇ ਮੈਚ ਹਾਲੈਂਡ ਦੇ ਹੱਥੋਂ 0-4 ਨਾਲ ਹਾਰ ਝੱਲਣੀ ਪਈ ਸੀ। ਭਾਰਤ ਦਾ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ (ਆਈ. ਸੀ. ਸੀ) ਟੂਰਨਾਮੈਂਟਾਂ ਦੇ ਫਾਈਨਲ 'ਚ ਦੂਜੀ ਵਾਰ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ। ਭਾਰਤ ਨੇ 2007 'ਚ ਪਾਕਿਸਤਾਨ ਨੂੰ ਪਹਿਲੇ ਟੀ-20 ਵਿਸ਼ਵ ਕੱਪ 'ਚ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ।
ਜਿੱਥੋ ਤੱਕ ਕਿ ਇਕ ਰੋਜਾ ਵਿਸ਼ਵ ਕੱਪ ਦੀ ਗੱਲ ਹੈ ਤਾਂ ਉਹ ਭਾਰਤ ਦਾ ਪਾਕਿਸਤਾਨ ਖਿਲਾਫ ਸੋ ਫੀਸਦੀ ਰਿਕਾਰਡ ਹੈ। ਦੋਵੇਂ ਟੀਮਾਂ ਨੇ ਇਖ ਰੋਜਾ ਵਿਸ਼ਵ ਕੱਪ 'ਚ 6 ਮੈਚ ਖੇਡੇ ਹਨ ਅਤੇ ਸਾਰੇ 6 ਮੈਚਾਂ 'ਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ। ਭਾਰਤ ਨੇ 2011 ਵਿਸ਼ਵ ਕੱਪ ਦੀ ਆਪਣੇ ਖਿਤਾਬੀ ਜਿੱਤ ਦੇ ਸਫਰ 'ਚ ਪਾਕਿਸਤਾਨ ਨੂੰ ਸੈਮੀਫਾਈਨਲ 'ਚ ਹਰਾਇਆ ਸੀ ਜਦੋਂ ਕਿ 2015 ਦੇ ਵਿਸ਼ਵ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਗਰੁੱਪ ਦੌਰ 'ਚ ਹਰਾਇਆ ਸੀ। ਟੀ-20 ਵਿਸ਼ਵ 'ਚ ਦੋਵਾਂ ਦੇ ਵਿਚਾਲੇ ਪੰਜ ਮੁਕਾਬਲੇ ਖੇਡੇ ਗਏ ਜਿਸ 'ਚ ਭਾਰਤ ਨੇ ਚਾਰ ਜਿੱਤੇ ਸਨ ਅਤੇ ਇਕ ਦਾ ਕੋਈ ਨਤੀਜਾ ਨਹੀਂ ਆਇਆ ਸੀ।ਟ
ਚੈਂਪੀਅਨਸ ਟਰਾਫੀ 'ਚ ਦੋਵਾਂ ਦੇ 50-50 ਦਾ ਰਿਕਾਰਡ ਹੈ। ਪਾਕਿਸਤਾਨ ਨੇ ਭਾਰਤ ਨਾਲ ਚੈਂਪੀਅਨਸ ਟਰਾਫੀ ਦੇ ਇਤਿਹਾਸ 'ਚ ਆਪਣੇ ਪਹਿਲੇ ਦੋ ਮੁਕਾਬਲੇ ਜਿੱਤੇ ਸੀ ਪਰ ਭਾਰਤੀ ਟੀਮ ਨੇ 2013 'ਚ ਪਿਛਲੇ ਟੂਰਨਾਮੈਂਟ 'ਚ ਪਾਕਿਸਤਾਨ ਨੂੰ ਹਰਾਇਆ ਅਤੇ 2017 'ਤ ਗਰੁੱਪ ਸ਼ੈਸ਼ਨ ਦੇ ਮੈਚ 'ਚ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਸੀ। ਆਈ. ਸੀ. ਸੀ. ਟੂਰਨਾਮੈਂਟਾਂ 'ਚ ਹਾਲਾਕਿ ਭਾਰਤ ਅਤੇ ਪਾਕਿਸਤਾਨ 'ਤੇ ਪੱਲੜਾ ਭਾਰੀ ਹੈ ਪਰ ਜਿੱਥੋ ਤੱਕ ਇਕ ਰੋਜਾ ਕ੍ਰਿਕਟ ਮੈਚ ਦੀ ਗੱਲ ਹੈ ਤਾਂ 128 ਮੈਚਾਂ 'ਚ ਭਾਰਤ ਨੇ 52 ਮੈਚ ਜਿੱਤੇ ਹਨ ਅਤੇ ਪਾਕਿਸਤਾਨ ਨੇ 72 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ।


Related News