ਪਤੀ ਸ਼ੋਏਬ ਨਾਲ ਆਪਣੇ ਰਿਸ਼ਤੇ ''ਤੇ ਸਾਨੀਆ ਨੇ ਦਿੱਤਾ ਇਹ ਬਿਆਨ

09/27/2017 9:26:25 AM

ਨਵੀਂ ਦਿੱਲੀ, (ਬਿਊਰੋ)— ਭਾਰਤ ਦੀ ਸਟਾਰ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਕਹਿਣਾ ਹੈ ਕਿ ਜਦੋਂ ਵੀ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੀ ਗੱਲ ਆਉਂਦੀ ਹੈ, ਤਾਂ ਉਹ ਆਪਣੇ ਰਿਸ਼ਤਿਆਂ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਨਹੀਂ ਕਰਦੀ ਪਰ ਉਹ ਆਪਣੇ ਰਿਸ਼ਤਿਆਂ ਨੂੰ ਲੈ ਕੇ ਪਜੇਸਿਵ ਰੁਖ਼ ਰੱਖਦੀ ਹੈ । ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਦੀ ਪਤਨੀ ਸਾਨੀਆ ਮਿਰਜ਼ਾ ਨੇ ਨੇਹਾ ਧੂਪੀਆ ਦੇ ਨਾਲ ਇੱਕ ਚੈਟ ਸ਼ੋਅ 'ਨੋ ਫਿਲਟਰ ਨੇਹਾ' ਵਿੱਚ ਇਹ ਗੱਲ ਕਹੀ । 

ਆਪ ਨੂੰ ਦਿੱਤੇ ਜਾਣ ਵਾਲੇ ਪ੍ਰੇਮ ਸੁਝਾਅ ਦੇ ਬਾਰੇ ਵਿੱਚ ਪੁੱਛੇ ਜਾਣ ਉੱਤੇ ਸਾਨੀਆ ਨੇ ਕਿਹਾ, ਮੈਨੂੰ ਥੋੜ੍ਹਾ ਘੱਟ ਪਜੇਸਿਵ ਹੋਣ ਦੀ ਜ਼ਰੂਰਤ ਹੈ । ਮੈਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਅਸੁਰੱਖਿਅਤ ਨਹੀਂ, ਸਗੋਂ ਪਜੇਸਿਵ ਹਾਂ । ਸਾਨੂੰ ਹੁਣ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਆਦਾ ਗੱਲਬਾਤ ਕਰਨੀ ਹੋਵੇਗੀ ਅਤੇ ਉਹ ਵੀ ਬਿਹਤਰ ਤਰੀਕੇ ਨਾਲ । ਟੈਨਿਸ ਖਿਡਾਰਨ ਨੇ ਗੱਲਬਾਤ ਦੇ ਦੌਰਾਨ, ਉਸ ਪਲ ਨੂੰ ਵੀ ਯਾਦ ਕੀਤਾ ਜਦੋਂ ਹੈਦਰਾਬਾਦ ਦੇ ਫਲਕਨੁਮਾ ਪੈਲੇਸ ਤੋਂ ਉਨ੍ਹਾਂ ਨੂੰ ਬਾਹਰ ਜਾਣ ਨੂੰ ਕਿਹਾ ਗਿਆ ਸੀ । 

ਸਾਨੀਆ ਨੇ ਕਿਹਾ, ਮੈਂ ਟੈਨਿਸ ਵਿੱਚ ਸਿਖਰਲੀ ਰੈਂਕਿੰਗ ਹਾਸਲ ਕਰਨ 'ਤੇ ਪਾਰਟੀ ਦਿੱਤੀ ਸੀ । ਪਾਰਟੀ ਸਾਰੀ ਰਾਤ ਚਲੀ, ਫਿਰ ਜ਼ਿਆਦਾ ਉਮਰ ਵਾਲੇ ਚਲੇ ਗਏ ਅਤੇ ਜਵਾਨ ਰਹਿ ਗਏ । ਫਿਰ ਸਾਰੇ ਸ਼ੋਰ-ਸ਼ਰਾਬਾ ਕਰਦੇ ਹੋਏ ਪੈਲੇਸ ਦੇ ਪੂਲ ਵਿੱਚ ਵੜ ਗਏ ਸਨ, ਚੰਗਾ ਰਿਹਾ ਕਿ ਸਾਰਿਆਂ ਨੇ ਕੱਪੜੇ ਪਹਿਨੇ ਹੋਏ ਸਨ । ਟੈਨਿਸ ਖਿਡਾਰਨ ਨੇ ਕਿਹਾ, ਤੜਕੇ ਕਰੀਬ ਪੰਜ ਵਜੇ ਪੈਲੇਸ ਦੇ ਲੋਕਾਂ ਨੇ ਕਿਹਾ ਕਿ ਸਾਡੀ ਪਾਰਟੀ ਦੀ ਆਵਾਜ਼ ਕਾਫ਼ੀ ਤੇਜ਼ ਹੈ ਅਤੇ ਇਸ ਕਾਰਨ ਹੁਣ ਸਾਨੂੰ ਇਸ ਪਾਰਟੀ ਨੂੰ ਬੰਦ ਕਰਕੇ ਜਾਣਾ ਹੋਵੇਗਾ । ਅਸੀਂ ਕਾਫ਼ੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਮਨਾਉਣ ਦੀ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਪੈਸੇ ਦਿੱਤੇ ਹੈ, ਮੈਂ ਨੰਬਰ ਬਣੀ ਹਾਂ, ਪਾਰਟੀ ਤਾਂ ਬਣਦੀ ਹੈ, ਪਰ ਬਾਅਦ ਵਿੱਚ ਸਾਨੂੰ ਜਾਣਾ ਪਿਆ । ਪਰ ਉੱਥੇ ਕਾਫੀ ਮਜ਼ਾ ਵੀ ਆਇਆ ਸੀ।


Related News