ਤਾਂ ਖਿਡਾਰਨ ਦੀ ਸ਼ਰਟ ਭਾਰਤ ਨੂੰ ਲੈ ਗਈ ਫਾਈਨਲ ''ਚ, ਜਾਣੋ ਕੀ ਸੀ ਖਾਸ...

07/23/2017 12:51:50 PM

ਨਵੀਂ ਦਿੱਲੀ— ਹਰਮਨਪ੍ਰੀਤ ਕੌਰ ਦੀ ਭੈਣ ਹੇਮਜੀਤ ਨੇ ਪਰਿਵਾਰ ਵਿੱਚ ਇਸ ਬੱਲੇਬਾਜ਼ ਦੀ ਸ਼ਾਨਦਾਰ ਪਾਰੀ ਦੇ ਜਸ਼ਨ ਨੂੰ ਬਿਆਨ ਕਰਦੇ ਹੋਏ ਕਿਹਾ, ''ਉਹ ਵਰਿੰਦਰ ਸਹਿਵਾਗ ਦੀ ਤਰ੍ਹਾਂ ਬੱਲੇਬਾਜ਼ੀ ਕਰਦੀ ਹੈ ਅਤੇ ਵਿਰਾਟ ਕੋਹਲੀ ਦੀ ਤਰ੍ਹਾਂ ਪਹਿਲਕਾਰ ਹੈ।'' ਹਰਮਨਪ੍ਰੀਤ ਦੀ ਧਮਕੇਦਾਰ ਪਾਰੀ ਨਾਲ ਭਾਰਤੀ ਟੀਮ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜਣ ਵਿੱਚ ਸਫਲ ਰਹੀ। ਉਨ੍ਹਾਂ ਨੇ ਆਸਟਰੇਲੀਆ ਖਿਲਾਫ ਸੈਮੀਫਾਈਨਲ ਮੁਕਾਬਲੇ ਵਿੱਚ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸਦੇ ਨਾਲ ਭਾਰਤ ਨੇ 36 ਦੌੜਾਂ ਨਾਲ ਜਿੱਤ ਦਰਜ ਕੀਤੀ। ਇਹ ਮਹਿਲਾ ਕ੍ਰਿਕਟ ਦੀਆਂ ਮਹਾਨ ਵਨਡੇ ਪਾਰੀਆਂ ਵਿੱਚੋਂ ਇੱਕ ਵੀ ਰਹੀ, ਜਿਸਦੇ ਨਾਲ ਪੰਜਾਬ ਦੇ ਮੋਗਾ ਸਥਿਤ ਉਨ੍ਹਾਂ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ।
ਹਰਮਨਪ੍ਰੀਤ ਦੇ ਪਿਤਾ ਖੁਦ ਕ੍ਰਿਕਟਰ ਬਣਨਾ ਚਾਹੁੰਦੇ ਸਨ ਪਰ ਪ੍ਰਸਥਿਤੀਆਂ ਦੀ ਵਜ੍ਹਾ ਕਾਰਨ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਦੀ ਧੀ ਨੇ ਧਮਾਕੇਦਾਰ ਪਾਰੀ ਦੇ ਦਮ ਉੱਤੇ ਭਾਰਤ ਨੂੰ ਫਾਈਨਲ ਤੱਕ ਪਹੁੰਚਾਇਆ ਤਾਂ ਪਿਤਾ ਨੇ ਕਿਹਾ ਮੇਰਾ ਸੁਪਨਾ ਪੂਰਾ ਹੋ ਗਿਆ। ਦੱਸ ਦਈਏ ਕਿ ਹਰਮਨਪ੍ਰੀਤ ਦਾ ਜਿਸ ਦਿਨ ਜਨਮ ਹੋਇਆ ਸੀ ਉਸ ਸਮੇਂ ਉਨ੍ਹਾਂ ਨੂੰ ਇੱਕ ਸ਼ਰਟ ਪਹਿਨਾਈ ਗਈ ਸੀ, ਜਿਸਦੇ ਉੱਤੇ 'ਗੁੱਡ ਬੈਟਿੰਗ' ਪ੍ਰਿੰਟ ਸੀ। ਪਰਿਵਾਰ ਦਾ ਮੰਨਣਾ ਹੈ ਕਿ ਸ਼ਾਇਦ ਉਸ ਸ਼ਰਟ ਨੇ ਹੀ ਹਰਮਨ ਨੂੰ ਇੱਥੇ ਤੱਕ ਪਹੁੰਚਾਇਆ ਹੈ।


Related News