ਇਹ ਹੈ ਉਹ ਕ੍ਰਿਕਟਰ ਜੋਂ ਵਿਦੇਸ਼ੀ ਹੋਣ ਦੇ ਬਾਵਜੂਦ ਟੀਮ ਇੰਡੀਆ ਵਲੋਂ ਖੇਡਿਆ

09/21/2017 7:12:33 PM

ਨਵੀਂ ਦਿੱਲੀ— ਆਪਣੇ ਕ੍ਰਿਕਟ ਜਗਤ 'ਚ ਕਈ ਇਸ ਤਰ੍ਹਾਂ ਦੇ ਖਿਡਾਰੀ ਦੇਖੇ ਹਨ ਜਿਸ ਦਾ ਜਨਮ ਕਿਸੇ ਹੋਰ ਦੇਸ਼ 'ਚ ਹੋਇਆ ਹੋਵੇ ਪਰ ਉਹ ਖੇਡਦਾ ਕਿਸੇ ਹੋਰ ਦੇਸ਼ ਦੇ ਲਈ। ਜਿਸ ਤਰ੍ਹਾਂ ਕਿ ਕੇਵਿਨ ਪੀਟਰਸਨ ਦਾ ਜਨਮ ਦੱਖਣੀ ਅਫਰੀਕਾ 'ਚ ਹੋਇਆ ਸੀ ਪਰ ਖੇਡਦਾ ਉਹ ਇੰਗਲੈਂਡ ਟੀਮ ਵਲੋਂ ਹੈ। ਇਸ ਤਰ੍ਹਾਂ ਹੀ ਇਕ ਭਾਰਤੀ ਖਿਡਾਰੀ ਵੀ ਹੈ ਜਿਸ ਦਾ ਜਨਮ ਤਾਂ ਵਿਦੇਸ਼ 'ਚ ਹੋਇਆ ਸੀ ਪਰ ਉਸ ਨੇ ਕ੍ਰਿਕਟ 'ਚ ਕਦਮ ਭਾਰਤੀ ਟੀਮ ਵਲੋਂ ਹੀ ਰੱਖਿਆ। ਜੀ ਹਾਂ ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ ਕਿ ਭਾਰਤ ਦੇ ਸਾਬਕਾ ਬੱਲੇਬਾਜ਼ ਰਾਬਿਨ ਸਿੰਘ ਹੈ।
ਰਾਬਿਨ ਸਿੰਘ ਦਾ ਜਨਮ 14 ਸਤੰਬਰ 1963 ਨੂੰ ਪ੍ਰਿੰਸ ਟਾਊਨ (ਤ੍ਰਿਨਿਦਾਦ) 'ਚ ਹੋਇਆ ਸੀ। ਉਸ ਦਾ ਜਨਮ ਭਾਵੇਂ ਹੀ ਵਿਦੇਸ਼ 'ਚ ਹੋਇਆ ਪਰ ਭਾਰਤੀ ਮੂਲ ਦਾ ਇਹ ਕ੍ਰਿਕਟਰ 19 ਸਾਲ ਦੀ ਉਮਰ 'ਚ ਆਪਣੇ ਮਾਤਾ-ਪਿਤਾ ਦੇ ਨਾਲ ਚੇਨਈ ਆ ਕੇ ਰਹਿਣ ਲੱਗਾ ਸੀ।

PunjabKesari

ਰਾਬਿਨ ਸਿੰਘ ਨੇ 1981-82 'ਚ ਤਾਮਿਲਨਾਡੂ ਦੇ ਲਈ ਘਰੇਲੂ ਕ੍ਰਿਕਟ ਖੇਡਿਆ। ਰਾਬਿਨ ਨੇ 1989 'ਚ ਵੈਸਟਇੰਡੀਜ਼ ਦੇ ਖਿਲਾਫ ਵਨ ਡੇ ਡੇਬਿਯੂ ਕੀਤਾ। ਹਾਲਾਂਕਿ ਇਸ ਸੀਰੀਜ਼ 'ਚ ਉਸ ਨੂੰ ਡ੍ਰਾਪ ਕਰ ਦਿੱਤਾ ਗਿਆ। ਲਗਭਗ 7 ਸਾਲ ਬਾਅਦ ਟਾਇਟਨ ਕਪਿ (1996) ਦੇ ਲਈ ਉਸ ਨੂੰ ਟੀਮ 'ਚ ਫਿਰ ਤੋਂ ਚੁਣਿਆ ਗਿਆ। ਜਿਸ ਤੋਂ ਬਾਅਦ ਰਾਬਿਨ ਸਿੰਘ ਸਾਲ 2001 ਤੱਕ ਲਗਾਤਾਰ ਟੀਮ ਦਾ ਹਿੱਸਾ ਰਹੇ। 137 ਪ੍ਰਥਮ ਸ਼੍ਰੇਣੀ ਦੀ 180 ਪਾਰੀਆਂ 'ਚ ਉਸ ਨੇ 6797 ਦੌੜਾਂ ਬਣਾਈਆਂ। ਜਿਸ ਦੌਰਾਨ ਰਾਬਿਨ ਸਿੰਘ ਦਾ ਜ਼ਿਆਦਾਤਰ ਸਕੋਰ ਨਾਬਾਦ 183 ਰਿਹਾ। ਇਨ੍ਹਾਂ ਹੀ ਨਹੀਂ ਜਦੋਂ ਕਿ 172 ਵਿਕਟਾਂ ਵੀ ਹਾਸਲ ਕੀਤੀਆਂ।

PunjabKesari
ਭਾਰਤੀ ਟੀਮ ਵਲੋਂ ਖੇਡਦੇ ਰਾਬਿਨ ਸਿੰਘ ਨੇ 136 ਵਨ ਡੇ ਮੈਚਾਂ 'ਚ 23 ਵਾਰ ਨਾਬਾਦ ਰਹਿਦੇ ਹੋਏ 2336 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ 9 ਅਰਧ ਸੈਂਕੜੇ, 1 ਸੈਂਕੜੇ ਤੋਂ ਇਲਾਵਾ 69 ਵਿਕਟਾਂ ਵੀ ਹਾਸਲ ਕੀਤੀਆਂ। ਇਸ ਖਿਡਾਰੀ ਨੂੰ ਅੱਜ ਵੀ ਬਿਹਤਰੀਨ ਆਲਰਾਊਂਡਰਜ਼ ਦੇ ਰੂਪ 'ਚ ਦੇਖਿਆ ਜਾਂਦਾ ਹੈ।


Related News