ਭਾਰਤ ਨੂੰ ਫਾਈਨਲ ਦਾ ਟਿਕਟ ਦਿਵਾਉਣ ਵਾਲੀ ਇਸ ਖਿਡਾਰਨ ਨੂੰ ਮਿਲਿਆ ਇਹ ਵੱਡਾ ਤੋਹਫਾ!

07/23/2017 9:51:08 AM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਸੈਮੀਫਾਈਨਲ ਵਿੱਚ ਆਪਣੇ ਧਮਾਕੇਦਾਰ ਪ੍ਰਦਰਸ਼ਨ ਕਾਰਨ ਵਿਸ਼ਵ ਕੱਪ ਫਾਇਨਲ ਦਾ ਟਿਕਟ ਦਿਵਾਉਣ ਵਾਲੀ ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ 'ਡੈਟਸਨ ਰੇਡੀ-ਗੋ' ਸਪੋਰਟਸ ਕਾਰ ਤੋਹਫੇ ਵਿੱਚ ਦਿੱਤੀ ਹੈ। ਨਿਸਾਨ ਇੰਡੀਆ ਨੇ ਹਰਮਨਪ੍ਰੀਤ ਨੂੰ ਆਸਟਰੇਲੀਆ ਖਿਲਾਫ ਸੈਮੀਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਦੀ ਅਜੇਤੂ 171 ਦੌੜਾਂ ਦੀ 'ਪਲੇਇਰ ਆਫ ਦਿ ਮੈਚ' ਪਾਰੀ ਲਈ ਇਹ ਕਾਰ ਭੇਂਟ ਕਰਨ ਦੀ ਘੋਸ਼ਣਾ ਕੀਤੀ ਹੈ।
ਰੇਡੀ ਗੇਟ ਸੇਟ ਗੋ ਡਟਸਨ
ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ ਜਿੱਥੇ ਉਹ ਖਿਤਾਬ ਲਈ ਹੁਣ ਮੇਜ਼ਬਾਨ ਇੰਗਲੈਂਡ ਨਾਲ ਭਿੜੇਗੀ। ਨਿਸਾਨ ਮੋਟਰਜ਼ ਦੇ ਪ੍ਰਬੰਧਕ ਅਰੁਣ ਮਲਹੋਤਰਾ ਨੇ ਕਿਹਾ ਸਾਰੇ ਭਾਰਤੀਆਂ ਲਈ ਇਹ ਮਾਣ ਦਾ ਪਲ ਹੈ। ਅਸੀ ਹਰਮਨਪ੍ਰੀਤ ਵਰਗੀ ਯੁਵਾ ਖਿਡਾਰਨ ਨੂੰ ਉਭਰਦੇ ਹੋਏ ਵੇਖ ਰਹੇ ਹਾਂ ਜੋ ਨੌਜਵਾਨਾਂ ਦੀ ਰੋਲ ਮਾਡਲ ਬਣਕੇ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ। ਅਸੀ ਉਨ੍ਹਾਂ ਨੂੰ ਵਨਡੇ ਦੀ ਸਰਵਸ੍ਰੇਸ਼ਠ ਪਾਰੀ ਲਈ ਵਧਾਈ ਦਿੰਦੇ ਹਾਂ ਅਤੇ ਭਾਰਤੀ ਟੀਮ ਨੂੰ ਫਾਈਨਲ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।
ਭਾਰਤੀ ਕ੍ਰਿਕਟ ਟੀਮ ਦੀ ਉਪ-ਕਪਤਾਨ ਹਰਮਨਪ੍ਰੀਤ ਨੇ ਆਸਟਰੇਲੀਆ ਖਿਲਾਫ ਸੈਮੀਫਾਈਨਲ ਵਿੱਚ 115 ਗੇਂਦਾਂ ਵਿੱਚ ਅਜੇਤੂ 171 ਦੌੜਾਂ ਦੀ ਪਾਰੀ ਖੇਡੀ ਸੀ ਜੋ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਹੈ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨਾਲ ਭਾਰਤ ਨੇ ਇਹ ਮੈਚ 36 ਦੌੜਾਂ ਨਾਲ ਜਿੱਤ ਕੇ ਫਾਇਨਲ ਵਿੱਚ ਜਗ੍ਹਾ ਬਣਾਈ ਜੋ ਉਸਦੇ ਇਤਿਹਾਸ ਵਿੱਚ ਦੂਜਾ ਹੀ ਮੌਕਾ ਹੈ।


Related News