ਇਸ ਸਾਬਕਾ ਭਾਰਤੀ ਖਿਡਾਰੀ ਨੇ ਇਕ ਓਵਰ ''ਚ ਲਗਾਏ ਸਨ 6 ਚੌਕੇ

08/18/2017 7:21:16 PM

ਨਵੀਂ ਦਿੱਲੀ— ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਇਕ ਓਵਰ 'ਚ 6 ਛੱਕੇ ਲਗਾਉਣ ਵਾਲਾ ਰਿਕਾਰਡ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਪਰ ਇਕ ਓਵਰ 'ਚ 6 ਚੌਕੇ ਲਗਾਉਣ ਦਾ ਰਿਕਾਰਡ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ। ਯੁਵਰਾਜ ਦੇ 6 ਛੱਕਿਆਂ ਤੋਂ ਪਹਿਲਾਂ ਅੱਜ ਆਪਣਾ 62ਵਾਂ ਜਨਮਦਿਨ ਮਨਾ ਰਹੇ ਸਾਬਕਾ ਭਾਰਤੀ ਬੱਲੇਬਾਜ਼ ਸੰਦੀਪ ਪਾਟਿਲ ਨੇ ਇਕ ਓਵਰ 'ਚ 6 ਚੌਕੇ ਲਗਾ ਚੁੱਕਾ ਹੈ। ਪਾਟਿਲ ਆਪਣੀ ਵਿਸਫੋਟਕ ਬੱਲੇਬਾਜ਼ੀ ਕਰਨ ਦੇ ਲਈ ਜਾਣਿਆ ਜਾਂਦਾ ਸੀ।
ਇੰਗਲੈਂਡ ਖਿਲਾਫ 1982 'ਚ ਮੈਨਚੇਸਟਰ ਟੈਸਟ 'ਚ ਉਸ ਨੇ 129 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਪਾਟਿਲ ਨੇ ਤੇਜ਼ ਗੇਂਦਬਾਜ਼ ਬਾਬ ਵਿਲਿਸ ਦੇ ਇਕ ਓਵਰ 'ਚ 6 ਚੌਕੇ ਲਗਾਏ ਸਨ। ਉਸ ਓਵਰ ਦੀ ਤੀਜੀ ਗੇਂਦ ਨਾ ਗੇਂਦ ਸੀ। ਇਸ ਪਾਰੀ 'ਚ ਉਸ ਨੇ ਕੁਲ 18 ਚੌਕੇ ਅਤੇ 2 ਛੱਕੇ ਲਗਾਏ ਸਨ। ਪਾਟਿਲ ਤੋਂ ਇਲਾਵਾ ਕ੍ਰਿਕਟ 'ਚ ਤਿੰਨ ਬੱਲੇਬਾਜ਼ਾਂ ਨੇ ਇਸ ਰਿਕਾਰਡ ਨੂੰ ਦੋਹਰਾਇਆ ਹੈ। ਜਿਸ 'ਚ ਕ੍ਰਿਸ ਗੇਲ, ਰਾਮਨਰੇਸ਼ ਸਰਵਨ ਅਤੇ ਸਨਥ ਜੈਸੁਰੀਆ ਸ਼ਾਮਲ ਹੈ। ਉਸ ਨੇ ਇਕ ਵਾਰ ਇਨ੍ਹਾਂ ਲੰਬਾ ਛੱਕਾ ਲਗਾਇਆ ਸੀ ਕਿ ਗੇਂਦ ਸਿੱਧੀ ਅਰਬ ਸਾਗਰ 'ਚ ਜਾ ਕੇ ਡਿੱਗ ਗਈ ਸੀ। ਇਹ ਮੈਚ ਪਾਰਸੀ ਜਿੰਮਖਾਨਾ 'ਚ ਖੇਡਿਆ ਗਿਆ ਸੀ। ਉਸ ਘਰੇਲੂ ਸੈਸ਼ਨ 'ਚ ਪਾਟਿਲ ਨੇ 102 ਛੱਕੇ ਲਗਾਏ ਸਨ।
ਟੈਸਟ ਕ੍ਰਿਕਟ 'ਚ ਪਾਟਿਲ ਦਾ ਸਫਰ ਲੰਬਾ ਤਾਂ ਨਹੀਂ ਚੱਲਿਆ ਪਰ ਆਪਣੇ 29 ਮੈਚਾਂ 'ਚ ਉਸ ਨੇ ਚਾਰ ਸੈਂਕੜਿਆਂ ਦੀ ਸਹਾਇਤਾ ਨਾਲ 1588 ਦੌੜਾਂ ਬਣਾਈਆਂ। ਉਸ ਨੇ ਆਪਣੀ 174 ਦੌੜਾਂ ਵਾਲੀ ਸ਼ਾਨਦਾਰ ਪਾਰੀ ਆਸਟਰੇਲੀਆ ਖਿਲਾਫ ਖੇਡੀ ਸੀ। ਇਸ ਦੇ ਨਾਲ ਹੀ 45 ਵਨ ਡੇ ਮੈਚਾਂ 'ਚ ਉਹ ਇਕ ਵੀ ਸੈਂਕੜਾ ਨਹੀਂ ਲਗਾ ਸਕਿਆ। ਭਾਰਤ ਦੇ ਇਸ ਬਿਹਤਰੀਨ ਬੱਲੇਬਾਜ਼ ਨੇ ਕੇਨੀਆ ਅਤੇ ਓਮਾਨ ਟੀਮ ਦੇ ਕੋਚ ਵੀ ਰਹੇ ਹਨ। ਉਸ ਦੀ ਕੋਚਿੰਗ ਦੌਰਾਨ ਆਪਣੀ ਵੱਡੀ ਉਪਲਬਧੀ ਕੇਨਿਆ ਨੂੰ 2003 ਦੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਾ ਕੇ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਭਾਰਤ ਦੇ ਮੁੱਖ ਚੋਣਕਾਰ ਦੀ ਵੀ ਭਮਿਕਾ ਨਿਭਾਈ ਹੈ।


Related News