ਪੰਜ ਸੈਟ ''ਚ ਜਿੱਤੇ ਥਿਏਮ

01/18/2018 4:27:12 PM

ਮੈਲਬੋਰਨ, (ਬਿਊਰੋ)— ਆਸਟਰੀਆ ਦੇ ਪੰਜਵਾਂ ਦਰਜਾ ਪ੍ਰਾਪਤ ਡੋਮੀਨਿਕ ਥਿਏਮ ਨੇ ਦੋ ਸੈਟ ਤੋਂ ਪਿਛੜਨ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਅਮਰੀਕਾ ਦੇ ਕੁਆਲੀਫਾਇਰ ਡੇਨਿਸ ਕੁਡਲਾ ਨੂੰ ਹਰਾ ਕੇ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਤੀਜੇ ਦੌਰ 'ਚ ਜਗ੍ਹਾ ਬਣਾਈ। 
ਥਿਏਮ ਨੇ ਮਾਰਗ੍ਰੇਟ ਕੋਰਟ ਐਰੇਨਾ 'ਚ ਤਿੰਨ ਘੰਟੇ ਅਤੇ 48 ਮਿੰਟ ਤੱਕ ਚੱਲੇ ਮੁਕਾਬਲੇ 'ਚ ਦੁਨੀਆ ਦੇ 190ਵੇਂ ਨੰਬਰ ਦੇ ਖਿਡਾਰੀ ਕੁਡਲਾ ਨੂੰ 6-7, 3-6, 6-3, 6-2, 6-3 ਨਾਲ ਹਰਾਇਆ। ਥਿਏਮ ਅਗਲੇ ਦੌਰ 'ਚ ਚੈਕ ਗਣਰਾਜ ਦੇ ਜਿਰੀ ਵੇਸਲੀ ਅਤੇ ਫਰਾਂਸ ਦੇ 26ਵਾਂ ਦਰਜਾ ਪ੍ਰਾਪਤ ਐਡ੍ਰੀਅਨ ਮਨਾਰਿਨੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜਨਗੇ।


Related News