ਇਹ ਗੇਂਦਬਾਜ਼ ਵੀ ਭਾਰਤੀ ਟੀਮ ਨਾਲ ਜਾਵੇਗਾ ਸਾਊਥ ਅਫਰੀਕਾ, ਖਾਸ ਵਜ੍ਹਾ ਨਾਲ ਭੇਜ ਰਿਹੈ BCCI

12/12/2017 12:42:22 PM

ਇੰਦੌਰ (ਬਿਊਰੋ)— ਇੰਦੌਰ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਵੀ ਭਾਰਤੀ ਕ੍ਰਿਕਟ ਟੀਮ ਨਾਲ ਇਸ ਮਹੀਨੇ ਦੇ ਅੰਤ ਵਿਚ ਦੱਖਣ ਅਫਰੀਕਾ ਦੌਰੇ ਉੱਤੇ ਜਾਣਗੇ। ਉਨ੍ਹਾਂ ਨਾਲ ਯੁਵਾ ਤੇਜ਼ ਗੇਂਦਬਾਜ਼ ਮੁਹੰਮਦ  ਸਿਰਾਜ਼, ਨਵਦੀਪ ਸੈਨੀ ਅਤੇ ਬਾਂਸਲ ਥੰਪੀ ਵੀ ਹੋਣਗੇ। ਦੱਸ ਦਈਏ ਕਿ ਇਨ੍ਹਾਂ ਤੇਜ਼ ਗੇਂਦਬਾਜ਼ਾਂ ਨੂੰ ਭਾਰਤੀ ਟੀਮ ਨਾਲ ਇਸ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਟੀਮ ਦੀ ਵਧੀਆ ਤਿਆਰੀ ਹੋ ਸਕੇ।

ਚੰਗੀ ਤਰ੍ਹਾਂ ਨਾਲ ਤਿਆਰੀ ਕਰਨ 'ਚ ਮਦਦ ਮਿਲੇਗੀ
ਬੀ.ਸੀ.ਸੀ.ਆਈ. ਨੇ ਚਾਰ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਭਾਰਤੀ ਟੀਮ ਨਾਲ ਭੇਜਣ ਦਾ ਫ਼ੈਸਲਾ ਲਿਆ। ਇਹ ਸਾਰੇ ਨੈੱਟ ਗੇਂਦਬਾਜ਼ਾਂ ਦੇ ਰੂਪ ਵਿਚ ਭਾਰਤੀ ਟੀਮ ਨਾਲ ਦੱਖਣ ਅਫਰੀਕਾ ਜਾਣਗੇ। ਇਸਦੇ ਪਿੱਛੇ ਵਿਚਾਰ ਇਹ ਹੈ ਕਿ ਇਸ ਤੋਂ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੂੰ ਦੱਖਣ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਖਿਲਾਫ ਚੰਗੀ ਤਿਆਰੀ ਵਿਚ ਮਦਦ ਮਿਲੇਗੀ। ਹਾਲ ਹੀ ਵਿਚ ਆਵੇਸ਼ ਨੇ ਕਰਨਲ ਸੀ.ਕੇ. ਨਾਇਡੂ  ਟਰਾਫੀ ਵਿਚ ਸਾਰੇ ਗੇਂਦਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦੋ ਮੈਚਾਂ ਵਿਚ ਕੁਲ 14 ਵਿਕਟਾਂ ਲਈਆਂ ਹਨ। ਹਾਲਾਂਕਿ ਉਹ ਰਣਜੀ ਟਰਾਫੀ ਵਿਚ ਕੁਝ ਖਾਸ ਨਹੀਂ ਕਰ ਸਕੇ ਅਤੇ ਤਿੰਨ ਮੈਚਾਂ ਵਿਚ ਸਿਰਫ 6 ਵਿਕਟਾਂ ਹੀ ਲੈ ਸਕੇ।

8 ਫਰਸਟ ਕਲਾਸ ਮੈਚਾਂ 'ਚ 21 ਵਿਕਟਾਂ
20 ਸਾਲ ਦੇ ਆਵੇਸ਼ ਹੁਣ ਤੱਕ 8 ਫਰਸਟ ਕਲਾਸ ਮੈਚਾਂ ਵਿਚ 21 ਵਿਕਟਾਂ ਆਪਣੇ ਨਾਮ ਕਰ ਚੁੱਕੇ ਹਨ। ਉਨ੍ਹਾਂ ਨੇ ਫਰਸਟ ਕਲਾਸ ਡੈਬਿਊ ਦਸੰਬਰ 2014 ਵਿਚ ਰੇਲਵੇ ਖਿਲਾਫ ਦਿੱਲੀ ਵਿਚ ਕੀਤਾ ਸੀ। ਉਨ੍ਹਾਂ ਨੇ ਆਸਟਰੇਲੀਆ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਖਿਲਾਫ ਬੋਰਡ ਪ੍ਰੈਸੀਡੈਂਟ ਇਲੈਵਨ ਟੀਮ ਦੀ ਤਰਜਮਾਨੀ ਕੀਤੀ ਸੀ।


Related News