ਪ੍ਰਾਈਵੇਟ ਵੀਡੀਓ ਲੀਕ ਹੋਣ ''ਤੇ ਸੁਸਾਈਡ ਕਰਨਾ ਚਾਹੁੰਦੀ ਸੀ WWE ਦੀ ਇਹ ਸੁਪਰਸਟਾਰ

12/13/2017 12:01:39 AM

ਨਵੀਂ ਦਿੱਲੀ— ਸੈਕਸ ਵੀਡੀਓ ਦੀ ਲਪੇਟ 'ਚ ਹੁਣ  ਡਬਲਯੂ. ਡਬਲਯੂ. ਈ. ਦੀ ਵੁਮੈਨ ਸੁਪਰ ਸਟਾਰ ਪੇਜ਼ ਵੀ ਆ ਗਈ ਹੈ। ਵੱਖ-ਵੱਖ ਸਾਈਡਸ 'ਤੇ ਪੇਜ਼ ਦੀ ਅਸ਼ਲੀਲ ਤਸਵੀਰਾ ਤੇ ਵੀਡੀਓ ਚਲ ਰਹੀ ਹੈ। ਜਿਸ ਨਾਲ ਪੇਜ਼ ਪਰੇਸ਼ਾਨ ਹੈ। ਡਬਲਯੂ. ਡਬਲਯੂ. ਈ.ਦੀ ਸਾਬਕਾ ਹੋਸਟ ਲਿਲਿਅਨ ਗ੍ਰਾਸੀਆ ਦੇ ਸ਼ੋਅ 'ਚ ਪੇਜ਼ ਨੇ ਇਸ 'ਤੇ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਈਡਸ 'ਤੇ ਕਈ ਫੈਂਸ ਸੁਸਾਈਡ ਕਰਨ ਲਈ ਬੋਲ ਰਹੇ ਹਨ। ਇਹ ਅਸਮਰਥ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਆਪਣੀ ਜ਼ਿੰਦਗੀ ਪ੍ਰਭਾਵਿਤ ਕਰਨ ਲਈ ਦੱਸਿਆ। ਪੇਜ਼ ਨੇ ਕਿਹਾ ਮੈਨੂੰ ਬਰਬਾਦ ਕਰਨ ਵਾਲੇ ਬਹੁਤ ਹਨ। ਸਾਈਬਰਬੁਲਿੰਗ ਦਾ ਇਸ 'ਚ ਵੱਡਾ ਹੱਥ ਹੈ। ਇਨ੍ਹਾਂ 'ਚ 50 ਫੀਸਦੀ ਇਸ ਤਰ੍ਹਾਂ ਦੇ ਲੋਕ ਹਨ ਜੋ ਮੈਨੂੰ ਸੁਸਾਈਡ ਕਰਨ ਨੂੰ ਬੋਲ ਰਹੇ ਹਨ। ਇਨ੍ਹਾਂ ਲੋਕਾਂ ਨੂੰ ਆਪਣੀ ਕੋਈ ਜ਼ਿੰਦਗੀ ਨਹੀਂ ਹੈ। ਹਾਲਾਂਕਿ ਮੈਂ ਸੋਸ਼ਲ ਸਾਈਡਸ 'ਤੇ ਘੱਟ ਹੀ ਆਉਦੀ ਹਾਂ ਪਰ ਜਦੋਂ ਇਕ ਛੋਟੀ ਲੜਕੀ ਨੇ ਜਦੋਂ ਮੈਨੂੰ ਆਪਣੀ ਪ੍ਰੇਰਣਾ ਮੰਨਿਆ ਤਾਂ ਮੈਂ ਸੋਚਿਆ ਇਸ ਸਥਿਤੀ 'ਚ ਮੈਨੂੰ ਖੁਦ ਹੀ ਬਾਹਰ ਨਿਕਲਣਾ ਹੋਵੇਗਾ। ਮੈਂ ਆਪਣੇ ਪ੍ਰਸ਼ੰਸਕਾਂ ਲਈ ਜੋ ਹੋ ਸਕਦਾ ਹੈ ਕਰਾਂਗੀ।

PunjabKesari
ਪੇਜ਼ ਬੋਲੀ ਸੋਸ਼ਲ ਸਾਈਡਸ ਕਿਸ ਤਰ੍ਹਾਂ ਇਕ ਆਮ ਇਨਸਾਨ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ। ਇਸ 'ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਪੇਜ਼ ਨੇ ਮੰਨਿਆ ਕਿ ਇਹ ਵੀਡੀਓ ਆਉਦੇ ਹੀ ਉਨ੍ਹਾਂ ਨੇ ਆਪਣਾ ਅਕਾਊਂਟ ਵੀ ਡਲੀਟ ਕਰ ਦਿੱਤਾ ਸੀ। ਲੋਕ ਮੇਰੀ ਪ੍ਰਾਈਵੇਸੀ 'ਚ ਦਖਲ ਦੇ ਰਹੇ ਹਨ। ਉਹ ਮੈਨੂੰ ਬੈੱਡ 'ਤੇ ਦੇਖਣਾ ਚਾਹੁੰਦੇ ਹਨ। ਇਕ ਦਿਨ ਮੈਂ ਆਪਣੇ ਇਕ ਦੋਸਤ ਨਾਲ ਬੈਠੀ ਸੀ। ਇਕ ਨੌਜਵਾਨ ਕੋਲ ਆਇਆ। ਮੇਰੀ ਦੋਸਤ ਨੂੰ ਬੋਲਿਆ ਕਿ ਇਹ ਪੋਰਨਸਟਾਰ ਹੈ? ਉਸ ਦਿਨ ਮੈਂ ਟਾਇਲਟ 'ਚ ਸਾਰੀ ਰਾਤ ਰੋਂਦੀ ਰਹੀ। ਮੈਂ ਖੁਦ ਨੂੰ ਘਰ 'ਚ ਕੈਦ ਕਰ ਲਿਆ ਸੀ। 25 ਸਾਲ ਦੀ ਪੇਜ਼ ਲੰਬੇ ਸਮੇਂ ਤੋਂ ਬਾਅਦ ਰਿੰਗ 'ਚ ਵਾਪਸੀ ਕੀਤੀ ਸੀ। ਇਸ ਦੌਰਾਨ ਮੈਂ ਆਪਣਾ ਭਾਰ ਵੀ ਘੱਟ ਕੀਤਾ ਹੈ।

PunjabKesari


Related News