ਕੁੰਬਲੇ ਕੋਹਲੀ ''ਤੇ ਬਿਆਨ, ਉਸ ਵੇਲੇ ਦੇ ਹਾਲਾਤ ਦੇ ਹਿਸਾਬ ਨਾਲ ਦਿੱਤਾ ਸੀ : ਚੌਧਰੀ

06/26/2017 9:12:02 PM

ਮੁੰਬਈ— ਬੀ. ਸੀ. ਸੀ. ਆਈ. ਦੇ ਕਾਰਜਕਾਲ ਸਚਿਵ ਅਮਿਤਾਭ ਚੌਧਰੀ ਨਾਲ ਜਦੋਂ ਵਿਰਾਟ ਕੋਹਲੀ ਅਤੇ ਕੁੰਬਲੇ ਦੇ ਵਿਚਾਲੇ ਜਗਜਾਹਿਰ ਮਤਭੇਦ ਦੇ ਬਾਰੇ 'ਚ ਪੁੱਛਿਆ ਗਿਆ ਸੀ ਤਾਂ ਉਸ ਨੇ ਇਸ ਬਾਰੇ 'ਚ ਕਿਹਾ ਸੀ ਕਿ ਪਰ ਅੱਜ ਉਸ ਨੇ ਚੈਂਪੀਅਨਸ ਟਰਾਫੀ ਦੇ ਦੌਰਾਨ ਦਿੱਤੇ ਗਏ ਆਪਣੇ ਇਸ ਬਿਆਨ ਦਾ ਬਚਾਅ ਕੀਤਾ। ਚੌਧਰੀ ਚੈਂਪੀਅਨਸ ਟਰਾਫੀ ਦੌਰਾਨ ਇੰਗਲੈਂਡ 'ਚ ਸੀ ਉਸ ਨੇ ਕੁੰਬਲੇ ਅਤੇ ਕੋਹਲੀ ਵਿਚਾਲੇ ਗੰਭੀਰ ਮਤਭੇਦਾਂ ਦਾ ਦਾਅਵਾ ਕਰਨ ਵਾਲੀ ਰਿਪੋਰਟ ਤੋਂ ਇਨਕਾਰ ਕੀਤਾ ਪਰ ਆਖੀਰ 'ਚ ਉਹ ਖੁੱਲ ਕੇ ਸਾਹਮਣੇ ਆ ਗਏ ਅਤੇ ਕੁੰਬਲੇ ਨੇ ਭਾਰਤ ਦੇ ਕੋਚ ਅਹੁੰਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਚੌਧਰੀ ਨੇ ਕਿਹਾ ਕਿ ਕੋਹਲੀ ਕੁੰਬਲੇ ਸਬੰਧਿਤ ਇਹ ਬਿਆਨ ਕਿ ਅੱਗ ਤੋਂ ਬਿਨ੍ਹਾਂ ਧੂਆ ਨਹੀਂ ਉੱਠਦਾ ਇਸ ਬਿਆਨ ਉਸ ਸਮੇਂ ਦੇ ਹਿਸਾਬ ਨਾਲ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਨਵੇਂ ਕੋਚ 'ਤੇ ਆਖਰੀ ਫੈਸਲਾ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ ਅਤੇ ਵੀ ਵੀ ਐੱਸ ਲਕਸ਼ਮਣ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਹੀ ਕਰੇਗੀ। ਬੀ. ਸੀ. ਸੀ. ਆਈ ਨੇ ਪਹਿਲਾਂ ਸਹੀ ਸਪੱਸ਼ਟ ਕਰ ਦਿੱਤਾ ਸੀ ਕਿ ਕੋਚ ਦੀ ਨਿਯੁਕਤੀ ਸ਼੍ਰੀਲੰਕਾ ਦੇ ਅਗਲੇ ਮਹੀਨੇ ਹੋਣ ਵਾਲੇ ਦੌਰੇ ਤੋਂ ਪਹਿਲਾਂ ਹੋਵੇਗੀ। ਭਾਰਤ ਟੀਮ ਇਸ ਸਮੇਂ ਬਿਨ੍ਹਾਂ ਕੋਚ ਦੇ ਵੈਸਟਇੰਡੀਜ਼ 'ਚ ਹੈ ਜਿਸ 'ਚ ਉਸ ਦੇ ਨਾਲ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਅਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਜਿੰਮੇਦਾਰੀ ਸੰਭਾਲ ਰਹੇ ਹਨ।

 


Related News