ਹਾਕੀ ਇੰਡੀਆ ਲੀਗ ਦਾ ਛੇਵਾਂ ਸੈਸ਼ਨ 2019 ''ਚ

07/26/2017 3:46:16 AM

ਨਵੀਂ ਦਿੱਲੀ— ਪੰਜ ਸੈਸ਼ਨਾਂ ਦੀ ਆਪਣੀ ਸਫਲ ਮੇਜ਼ਬਾਨੀ ਤੋਂ ਬਾਅਦ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਦੇ ਛੇਵੇਂ ਸੈਸ਼ਨ ਦਾ ਆਯੋਜਨ 2019 ਵਿਚ ਕੀਤਾ ਜਾਵੇਗਾ।
ਟੂਰਨਾਮੈਂਟ ਦੀ ਸੰਚਾਲਨ ਕਮੇਟੀ ਨੇ ਹਾਕੀ ਇੰਡੀਆ ਤੇ ਹੋਰਨਾਂ ਸ਼ੇਅਰ ਹੋਲਡਰਾਂ ਨਾਲ ਮਿਲ ਕੇ ਐੱਚ. ਆਈ. ਐੱਲ. ਦੇ ਛੇਵੇਂ ਸੈਸ਼ਨ ਦਾ ਆਯੋਜਨ 2019 ਵਿਚ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਇਸਦਾ ਆਯੋਜਨ ਅਗਲੇ ਸਾਲ ਜਨਵਰੀ ਤੇ ਫਰਵਰੀ ਵਿਚ ਹੋਣਾ ਸੀ।
ਹਾਕੀ ਇੰਡੀਆ ਲੀਗ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਆਪਣੇ ਪੰਜ ਸ਼ਾਨਦਾਰ ਸੈਸ਼ਨਾਂ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਐੱਚ. ਆਈ. ਐੱਲ. ਨੇ ਜੂਨੀਅਰ ਤੇ ਸੀਨੀਅਰ ਪੱਧਰ 'ਤੇ ਰਾਸ਼ਟਰੀ ਟੀਮ ਦੇ ਕਈ ਖਿਡਾਰੀ ਦਿੱਤੇ ਹਨ। ਇਸ ਤੋਂ ਬਾਅਦ ਹੁਣ ਇਹ ਲੱਗਦਾ ਹੈ ਕਿ ਸਾਨੂੰ ਲੀਗ ਦੀ ਸਮੀਖਿਆ ਤੇ ਇਸਦਾ ਮੁਲਾਂਕਣ ਕਰਨਾ ਚਾਹੀਦਾ ਹੈ ਤੇ ਫਿਰ ਇਕ ਨਵੇਂ ਅੰਦਾਜ਼ ਵਿਚ ਇਸਦਾ ਆਯੋਜਨ ਕਰਨਾ ਚਾਹੀਦਾ ਹੈ। ਇਹ ਫੈਸਲਾ ਸਾਰੇ ਪੱਖਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ।


Related News