ਦਿੱਲੀ ''ਚ ਦਾਖਲਾ ਲੈਣ ਲਈ ਦਰ-ਦਰ ਧੱਕੇ ਖਾ ਰਿਹਾ ਹੈ ਆਈ.ਪੀ.ਐੱਲ. ਖਿਡਾਰੀ ਨੇਗੀ

06/27/2017 12:31:43 AM

ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ 10 'ਚ ਬੈਂਗਲੌਰ ਵਲੋਂ ਖੇਡਣ ਵਾਲੇ ਪਵਨ ਨੇਗੀ ਨੂੰ ਡੀ.ਯੂ. 'ਚ ਦਾਖਲਾ ਨਹੀਂ ਮਿਲਿਆ। ਦਿੱਲੀ ਯੂਨੀਵਰਸਿਟੀ 'ਚ ਦਾਖਲਾ ਸ਼ੁਰੂ ਹੋ ਗਿਆ ਹੈ। ਡੀ.ਯੂ. 'ਚ ਸਪੋਰਟਸ ਕੋਟਾ 5 ਫੀਸਦੀ ਹੈ। ਪਵਨ ਨੇਗੀ ਨੂੰ ਸਿੱਧਾ ਦਾਖਲਾ ਨਹੀਂ ਮਿਲ ਸਕਿਆ। ਨੇਗੀ ਨੂੰ ਸਪੋਰਟਸ ਕੋਟੇ ਦੇ ਤਹਿਤ ਦਾਖਲਾ ਲੈਣ ਲਈ ਹੁਣ ਟਰਾਇਲ ਦੇਣਾ ਹੋਵੇਗਾ। 2016 'ਚ ਨੇਗੀ ਆਈ.ਪੀ.ਐੱਲ. ਸਭ ਤੋਂ ਮਹਿੰਗੇ ਖਿਡਾਰੀਆਂ ਚੋਂ ਸਨ। ਉਨ੍ਹਾਂ ਨੂੰ 8.5 ਕਰੋੜ ਰੁਪਏ 'ਚ ਦਿੱਲੀ ਨੇ ਖਰੀਦਿਆ ਸੀ। ਹੁਣ 2017 'ਚ ਉਸ ਨੂੰ ਬੈਂਗਲੌਰ ਨੇ 1 ਕਰੋੜ 'ਚ ਖਰੀਦਿਆ ਸੀ।
ਨੇਗੀ ਨੇ ਵੀ ਡੀ.ਯੂ. ਦੇ ਤਹਿਤ ਦਾਖਲੇ ਲਈ ਅਪਲਾਈ ਕੀਤਾ ਸੀ। ਡੀ.ਯੂ. ਨੇ ਦੱਸਿਆ ਕਿ  ਨੇਗੀ ਦੇ ਐਪਲੀਕੇਸ਼ਨ ਫਾਰਮ ਦੇ ਨਾਲ ਦਸਤਾਵੇਜ਼ ਜੋ ਨਾਲ ਲਗਾਏ ਹਨ ਉਹ ਵਿਜੇ ਹਜ਼ਾਰੇ ਟਰਾਫੀ ਖੇਡ ਦੇ ਹਨ। 10 ਲੋਕਾਂ 'ਚ ਜਗ੍ਹਾਂ ਨਹੀਂ ਮਿਲਦੀ ਹੈ ਜਿਸ ਨੂੰ ਸਿੱਧਾ ਦਾਖਲਾ ਦਿੱਤਾ ਜਾਦਾ ਹੈ ਤੇ ਇਸ ਕਾਰਨ ਉਸ ਨੂੰ ਟਰਾਇਲ 'ਚ ਹਿੱਸਾ ਲੈਣਾ ਪਵੇਗਾ।


Related News