ਪ੍ਰੋ ਲੀਗ ਨਾਲ ਹਾਕੀ ਦੀ ਲੋਕਪ੍ਰਿਯਤਾ ਦਾ ਗ੍ਰਾਫ ਹੋਰ ਵਧੇਗਾ : ਬੱਤਰਾ

12/10/2017 2:58:28 PM

ਭੁਵਨੇਸ਼ਵਰ, (ਬਿਊਰੋ)— ਪ੍ਰਸਤਾਵਤ ਪ੍ਰੋ ਲੀਗ ਨੂੰ ਹਾਕੀ ਦੀ ਲੋਕਪ੍ਰਿਯਤਾ ਨੂੰ ਵਧਾਉਣ ਦੀ ਦਿਸ਼ਾ 'ਚ ਅਹਿਮ ਕਦਮ ਦੱਸਦੇ ਹੋਏ ਕੌਮਾਂਤਰੀ ਹਾਕੀ ਮਹਾਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਇਹ ਸ਼ਿਕਾਇਤ ਦੂਰ ਖਤਮ ਹੋ ਜਾਵੇਗੀ ਕਿ ਉਨ੍ਹਾਂ ਨੂੰ ਸਾਲ 'ਚ ਕੁਝ ਹੀ ਮਹੀਨੇ ਹਾਕੀ ਟੀ.ਵੀ. 'ਤੇ ਦੇਖਣ ਨੂੰ ਮਿਲਦਾ ਹੈ। ਹਾਕੀ ਪ੍ਰੋ ਲੀਗ 'ਹੋਮ ਐਂਡ ਅਵੇ' ਆਧਾਰ 'ਤੇ ਖੇਡਿਆ ਜਾਣ ਵਾਲਾ ਰਾਊਂਡ ਰਾਬਿਨ ਟੂਰਨਾਮੈਂਟ ਜੋ 2019 'ਚ ਸ਼ੁਰੂ ਹੋਵੇਗਾ ਅਤੇ ਜਨਵਰੀ ਤੋਂ ਜੂਨ ਤੱਕ 9 ਪੁਰਸ਼ਾਂ ਅਤੇ 9 ਮਹਿਲਾ ਟੀਮਾਂ ਇਸ 'ਚ 'ਚ ਹਿੱਸਾ ਲੈਣਗੀਆਂ। ਇਸ 'ਚ ਚਾਰ ਟੀਮਾਂ ਗ੍ਰਾਂਡ ਫਾਈਨਲ 'ਚ ਖੇਡਣਗੀਆਂ।

ਬੱਤਰਾ ਨੇ ਇਕ ਇੰਟਰਵਿਊ 'ਚ ਕਿਹਾ, ''ਪ੍ਰੋ ਲੀਗ ਨਾਲ ਪ੍ਰਸ਼ੰਸਕ ਜਨਵਰੀ ਤੋਂ ਜੂਨ ਤੱਕ ਹਫਤੇ ਦੇ ਅੰਤ 'ਚ ਮੈਚ ਦੇਖ ਸਕਣਗੇ। ਇਸ ਤੋਂ ਬਾਅਦ ਕੌਮਾਂਤਰੀ ਹਾਕੀ ਸੈਸ਼ਨ ਸ਼ੁਰੂ ਹੋ ਜਾਵੇਗਾ ਤਾਂ ਸਾਲ ਭਰ ਟੀ.ਵੀ. 'ਤੇ ਹਾਕੀ ਦੇਖਣ ਨੂੰ ਮਿਲੇਗੀ ਅਤੇ ਦਰਸ਼ਕਾਂ ਦੀ ਗਿਣਤੀ ਵਧੇਗੀ ਜੋ ਖੇਡ ਦੀ ਲੋਕਪ੍ਰਿਯਤਾ ਦੇ ਲਈ ਬਹੁਤ ਜ਼ਰੂਰੀ ਹੈ।'' ਹਾਕੀ ਵਿਸ਼ਵ ਲੀਗ ਫਾਈਨਲ 'ਚ ਕਈ ਟੀਮਾਂ ਨੇ ਫਾਰਮੈਟ ਅਤੇ ਸ਼ੈਡਿਊਲਿੰਗ ਦੀ ਸ਼ਿਕਾਇਤ ਕੀਤੀ ਪਰ ਬੱਤਰਾ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਾਂ 'ਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਹੈ।


Related News