ਹਰਿਆਣਾ ਸਟੀਲਰਸ ਅਤੇ ਤਮਿਲ ਥਲਾਈਵਾਸ ਦੇ ਵਿਚਾਲੇ ਮੈਚ ਟਾਈ ਰਿਹਾ

08/17/2017 11:07:34 AM

ਅਹਿਮਦਾਬਾਦ— ਹਰਿਆਣਾ ਸਟੀਲਰਸ ਅਤੇ ਤਮਿਲ ਥਲਾਈਵਾਸ ਵਿਚਾਲੇ ਪ੍ਰੋ ਕਬੱਡੀ ਲੀਗ ਦਾ ਮੈਚ ਬੁੱਧਵਾਰ ਨੂੰ ਇੱਥੇ 25-25 ਨਾਲ ਡਰਾਅ ਰਿਹਾ। ਤਮਿਲ ਥਲਾਈਵਾਸ ਦੀਆਂ ਨਜ਼ਰਾਂ ਆਪਣੀ ਚੰਗੀ ਲੈਅ ਦਾ ਫਾਇਦਾ ਉਠਾਉਣ 'ਤੇ ਲੱਗੀਆਂ ਸਨ ਕਿਉਂਕਿ ਉਸ ਦਾ ਸਾਹਮਣਾ ਲੀਗ ਦੀ ਸਭ ਤੋਂ ਮਜ਼ਬੂਤ ਟੀਮ ਨਾਲ ਸੀ।

ਪ੍ਰਾਪੰਜਨ ਨੇ ਥਲਾਈਵਾਸ ਵੱਲੋਂ 7 ਅੰਕ ਬਣਾਏ ਜਦਕਿ ਸਟੀਲਰਸ ਦੇ ਲਈ ਸੁਰਿੰਦਰ ਨਾਡਾ ਨੇ 7 ਅੰਕ ਦਾ ਯੋਗਦਾਨ ਦਿੱਤਾ। ਇਹ ਸਹੀ ਅਰਥਾਂ 'ਚ ਬਰਾਬਰੀ ਦਾ ਮੁਕਾਬਲਾ ਸੀ ਕਿਉਂਕਿ ਦੋਹਾਂ ਟੀਮਾਂ ਨੇ ਰੇਡ ਅੇਤ ਟੈਕਲ ਦੋਹਾਂ 'ਚ ਬਰਾਬਰ ਅੰਕ ਬਣਾਏ। ਹਰਿਆਣਾ ਸਟੀਲਰਸ ਪਹਿਲੇ ਹਾਫ 'ਚ 13-10 ਨਾਲ ਅੱਗੇ ਸੀ ਪਰ ਥਲਾਈਵਾਸ ਨੇ ਦੂਜੇ ਹਾਫ 'ਚ ਵਾਪਸੀ ਕਰਕੇ ਮੈਚ ਟਾਈ ਕਰਵਾਇਆ।


Related News