ਹਾਲੈਂਡ ਦੀ ਚੁਣੌਤੀ ਲਈ ਉਤਰੇਗੀ ਭਾਰਤੀ ਟੀਮ

06/20/2017 5:01:09 AM

ਲੰਡਨ— ਭਾਰਤੀ ਪੁਰਸ਼ ਹਾਕੀ ਟੀਮ ਆਪਣੀ ਜਿੱਤ ਦੀ ਹੈਟ੍ਰਿਕ ਤੋਂ ਬਾਅਦ ਇੱਥੇ ਵਰਲਡ ਲੀਗ ਸੈਮੀਫਾਈਨਲਸ ਦੇ ਪੂਲ-ਬੀ ਵਿਚ ਆਪਣੇ ਆਖਰੀ ਮੁਕਾਬਲੇ ਲਈ ਹਾਲੈਂਡ ਦੀ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨ ਉਤਰੇਗੀ।
ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸਟੇਡੀਅਮ ਵਿਚ ਪੁਰਸ਼ ਹਾਕੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਆਪਣੇ ਪਿਛਲੇ ਤਿੰਨੇ ਮੈਚ ਜਿੱਤੇ ਹਨ। ਭਾਰਤ ਨੇ ਸਕਾਟਲੈਂਡ ਨੂੰ 4-1 ਨਾਲ, ਕੈਨੇਡਾ ਨੂੰ 3-0 ਨਾਲ ਤੇ ਪਾਕਿਸਤਾਨ ਨੂੰ 7-1 ਨਾਲ ਹਰਾਇਆ ਹਾਲਾਂਕਿ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਐਤਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ 'ਤੇ ਵੱਡੀ ਜਿੱਤ ਪ੍ਰਾਪਤ ਕਰਨ ਨਾਲ ਓਵਰਕਾਨਫੀਡੈਂਸ ਨਹੀਂ ਹਨ। ਮਨਪ੍ਰੀਤ ਨੇ ਕਿਹਾ ਕਿ ਸਾਡੇ ਲਈ ਪਾਕਿਸਤਾਨ 'ਤੇ ਜਿੱਤ ਕਾਫੀ ਅਹਿਮ ਸੀ, ਇਸ ਲਈ ਨਹੀਂ ਕਿਉਂਕਿ ਉਹ ਸਾਡੇ ਪੁਰਾਣੇ ਵਿਰੋਧੀ ਹਨ ਸਗੋਂ ਇਹ ਇਕ ਚੰਗੀ ਟੀਮ ਹੈ ਤੇ ਅਸੀਂ ਲੰਡਨ ਆਉਣ ਤੋਂ ਪਹਿਲਾਂ ਜਰਮਨੀ ਵਿਚ ਤਿੰਨ ਰਾਸ਼ਟਰਾਂ ਦਾ ਇਨਵਾਈਟ ਟੂਰਨਾਮੈਂਟ ਖੇਡਿਆ ਹੈ ਤੇ ਤਿਆਰੀਆਂ ਪੁਖਤਾਂ ਕੀਤੀਆਂ ਹਨ।


Related News