ਭਾਰਤੀ ਟੀਮ ਕੋਲ ਬਾਦਸ਼ਾਹੀ ਹਾਸਲ ਕਰਨ ਦਾ ਸੁਨਹਿਰਾ ਮੌਕਾ

10/20/2017 3:01:29 PM

ਨਵੀਂ ਦਿੱਲੀ(ਬਿਊਰੋ)— ਆਈ.ਸੀ.ਸੀ. ਵਨਡੇ ਰੈਕਿੰਗ ਜਾਰੀ ਹੋਈ ਹੈ। ਭਾਰਤੀ ਟੀਮ ਦੀ ਬਾਦਸ਼ਾਹੀ ਖਤਮ ਹੋ ਗਈ ਹੈ ਅਤੇ ਸਾਊਥ ਅਫਰੀਕਾ ਨੰਬਰ ਇਕ ਉੱਤੇ ਪਹੁੰਚ ਗਈ ਹੈ। ਅਫਰੀਕੀ ਟੀਮ ਨੂੰ ਬੰਗਲਾਦੇਸ਼ ਖਿਲਾਫ ਚੱਲ ਰਹੀ ਸੀਰੀਜ਼ ਵਿਚ ਮਿਲੀਆਂ ਦੋ ਜਿੱਤਾਂ ਦਾ ਫਾਇਦਾ ਮਿਲਿਆ ਹੈ। ਪਰ ਭਾਰਤ ਕੋਲ ਵਾਪਸ ਨੰਬਰ ਇਕ ਬਣਨ ਦਾ ਸੁਨਹਿਰਾ ਮੌਕਾ ਹੈ। ਜੇਕਰ ਭਾਰਤੀ ਟੀਮ ਅਗਲੀ ਸੀਰੀਜ਼ ਵਿਚ ਨਿਊਜ਼ੀਲੈਂਡ ਦੀ ਟੀਮ ਨੂੰ 3-0 ਨਾਲ ਹਰਾਉਣ ਵਿਚ ਸਫਲ ਹੋ ਜਾਂਦੀ ਹੈ, ਤਾਂ ਭਾਰਤੀ ਟੀਮ ਫਿਰ ਟਾਪ ਉੱਤੇ ਆ ਜਾਵੇਗੀ। ਨਾਲ ਹੀ ਭਾਰਤੀ ਟੀਮ ਦੀ ਲਾਡ ਵੀ ਦੋ ਅੰਕਾਂ ਦੀ ਹੋ ਜਾਵੇਗੀ। ਦੱਸ ਦਈਏ ਕਿ ਹੁਣ ਦੋਨਾਂ ਟੀਮਾਂ ਕੋਲ 120-120 ਅੰਕ ਹਨ। ਹਾਲਾਂਕਿ ਦਸ਼ਮਲਵ ਪੁਆਇੰਟ ਵਿਚ ਅਫਰੀਕੀ ਟੀਮ ਟਾਪ ਉੱਤੇ ਗਈ ਹੈ।
PunjabKesari
ਜਿੱਤੇ ਤਾਂ ਬਣੀ ਰਹੇਗੀ ਟਾਪ ਉੱਤੇ
ਦੱਖਣ ਅਫਰੀਕਾ ਦੀ ਟੀਮ ਹੁਣ ਬੰਗਲਾਦੇਸ਼ ਨਾਲ ਵਨਡੇ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਤਿੰਨ ਮੈਚਾਂ ਦੀ ਇਸ ਸੀਰੀਜ਼ ਦਾ ਆਖਰੀ ਮੈਚ ਹੁਣ ਖੇਡਿਆ ਜਾਣਾ ਬਾਕੀ ਹੈ। ਜੇਕਰ ਅਫਰੀਕੀ ਟੀਮ ਇਸ ਮੈਚ ਨੂੰ ਜਿੱਤ ਜਾਂਦੀ ਹੈ, ਤਾਂ ਵੀ ਭਾਰਤੀ ਟੀਮ ਟਾਪ ਉੱਤੇ ਬਣੀ ਰਹੇਗੀ।

ਇਸ ਤਰ੍ਹਾਂ ਹੈ ਪੁਆਇੰਟ ਟੇਬਲ
ਆਈ.ਸੀ.ਸੀ. ਵਲੋਂ ਜਾਰੀ ਤਾਜ਼ਾ ਰੈਂਕਿੰਗ ਤੋਂ ਇਹ ਜਾਣਕਾਰੀ ਮਿਲੀ। ਦੱਖਣ ਅਫਰੀਕਾ ਦੀ ਟੀਮ 52 ਮੈਚਾਂ ਵਿਚ 6,244 ਅੰਕ ਹਾਸਲ ਕਰ ਕੇ ਆਈ.ਸੀ.ਸੀ. ਦੀ ਵਨਡੇ ਟੀਮਾਂ ਦੀ ਰੈਂਕਿੰਗ ਵਿਚ ਪਹਿਲੇ ਸਥਾਨ ਉੱਤੇ ਪਹੁੰਚ ਗਈ ਹੈ। ਬੰਗਲਾਦੇਸ਼ ਖਿਲਾਫ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਮਿਲੀ ਜਿੱਤ ਨਾਲ ਹੀ ਟੀਮ ਨੇ ਇਹ ਸਥਾਨ ਹਾਸਲ ਕੀਤਾ ਹੈ। ਭਾਰਤ ਦੀ ਕ੍ਰਿਕਟ ਟੀਮ ਇਕ ਸਥਾਨ ਖਿਸਕ ਕੇ ਦੂਜੇ ਸਥਾਨ ਉੱਤੇ ਆ ਪਹੁੰਚੀ ਹੈ। ਉਸਦੇ ਕੋਲ 50 ਮੈਚਾਂ ਵਿਚ 5,993 ਅੰਕ ਹਨ।


Related News