ਭਾਰਤੀ ਹਾਕੀ ਟੀਮ ਨੇ FIH ਪ੍ਰੋ ਲੀਗ ਤੋਂ ਹੱਟ ਜਾਣ ਦੇ ਫੈਸਲੇ ਨੂੰ ਸਹੀ ਠਹਿਰਾਇਆ

07/09/2017 6:37:43 PM

ਨਵੀਂ ਦਿੱਲੀ— ਅੰਤਰਰਾਸ਼ਟਰੀ ਹਾਕੀ ਮਹਾਸੰਘ ਦੀ ਪ੍ਰੋ ਲੀਗ ਤੋਂ ਹੱਟ ਜਾਣ ਦੇ ਫੈਸਲੇ ਨੂੰ ਸਹੀ ਠਹਿਰਾਉਦੇ ਹੋਏ ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਕਿਹਾ ਕਿ ਇਸ ਮੁਕਾਹਲੇ ਤੋਂ ਓਲੰਪਿਕ ਲਈ ਸਿੱਧੇ ਕੁਆਲੀਫਿਕੇਸ਼ਨ ਦਾ ਜੇਕਰ ਕੋਈ ਮੌਕਾ ਨਹੀਂ ਮਿਲਦਾ ਅਤੇ ਮਹਿਲਾ ਟੀਮ ਲਈ ਇਹ ਕਿਸੇ ਵੀ ਤਰ੍ਹਾਂ ਤੋਂ ਫਾਇਦੇਮੰਦ ਨਹੀਂ ਹੋਵੇਗਾ। ਭਾਰਤੀ ਹਾਕੀ ਟੀਮ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਪ੍ਰੋ ਲੀਗ 2019 'ਚ ਸ਼ੁਰੂ ਹੋਵੇਗੀ, ਇਸ ਨਾਲ ਪੁਰਸ਼ ਅਤੇ ਮਹਿਲਾ ਹੋਵੇਂ ਵਰਗਾ 'ਚ ਸਿਰਫ ਚਾਰ ਸਿਖਰ ਟੀਮਾਂ ਨੂੰ ਹੀ ਓਲੰਪਿਕ ਕੁਆਲੀਫਾਈਰ 'ਚ ਭਾਗ ਲੈਣ ਦਾ ਮੌਕਾ ਮਿਲੇਗਾ।
ਭਾਰਤੀ ਪੁਰਸ਼ ਟੀਮ ਕੋਲ ਵਧੀਆ ਮੌਕਾ ਹੈ ਤੇ ਮਹਿਲਾ ਟੀਮ ਹਾਲੇਂ ਵਿਸ਼ਵ ਰੈਕਿੰਗ 'ਚ 13ਵੇਂ ਸਥਾਨ 'ਤੇ ਹੈ ਜਿਸ ਨਾਲ ਉਸ ਕੋਲ ਸਿਖਰ ਚਾਰ 'ਚ ਰਹਿਣਾ ਮੁਸ਼ਕਲ ਹੋਵੇਗਾ। ਭਾਰਤੀ ਹਾਕੀ ਨੇ ਕਿਹਾ ਕਿ ਪ੍ਰੋ ਲੀਗ ਦੀ ਵਜਾਏ ਦੋਵੇਂ ਪੁਰਸ਼ ਅਤੇ ਮਹਿਲਾ ਟੀਮ ਕੋਲ ਵਿਸ਼ਵ ਲੀਗ ਦੇ ਪਹਿਲੇ ਅਤੇ ਦੂਜੇ ਦੌਰ ਦੇ ਜਰੀਏ ਓਲੰਪਿਕ ਕੁਆਲੀਫਾਇਰ 'ਚ ਪਹੁੰਚਣ ਦਾ ਬਿਹਤਰੀਨ ਮੌਕਾ ਹੈ ਜੋ 2019 'ਚ ਪ੍ਰੋ ਲੀਗ ਦੇ ਰਹਿੰਦੇ ਹੋਏ ਵੀ ਜਾਰੀ ਰਹੇਗਾ।
ਭਾਰਤੀ ਹਾਕੀ ਟੀਮ ਦੇ ਸਿਖਰ ਅਧਿਕਾਰੀ ਨੇ ਪੀ. ਟੀ.ਆਈ ਨੂੰ ਕਿਹਾ ਕਿ ਪਹਿਲਾਂ ਮੈਂ ਸਪਸ਼ਟ ਕਰਦਾ ਦੇਵਾ ਕਿ ਟੀਮਾਂ ਨੂੰ ਓਲਪਿਕ ਕੁਆਲੀਫਾਇਰ 'ਚ ਖੇਡਣ ਦਾ ਮੌਕਾ ਮਿਲੇਗਾ। ਉਸ ਨੇ ਕਿਹਾ ਕਿ ਟੀਮ ਨੂੰ ਸਿਖਰ ਚਾਰ 'ਚ ਕੁਆਲੀਫਾਇੰਗ ਦਾ ਕੋਈ ਮੌਕਾ ਨਹੀਂ ਮਿਲਦਾ, ਇਸ ਲਈ ਅਸੀਂ ਇਸ ਮੁਕਾਬਲੇ ਤੋਂ ਹੱਟ ਜਾਣ ਦਾ ਫੈਸਲਾ ਕੀਤਾ ਹੈ।


Related News